PR ਦੇਣ ਦੇ ਮਾਮਲੇ ‘ਚ ਕੈਨੇਡਾ ਤੋੜੇਗਾ ਸਾਰੇ ਰਿਕਾਰਡ ?

112

ਭਾਰਤ ਤੋਂ ਪੰਜ ਮਹੀਨੇ ਤੋਂ ਵੱਧ ਸਿੱਧੀਆਂ ਫਲਾਈਟਾਂ ਬੰਦ ਰਹਿਣ ਦੇ ਬਾਵਜੂਦ ਭਾਰਤੀਆਂ ਦਾ ਕੈਨੇਡਾ ਵਿਚ ਵਸਣ ਦਾ ਉਤਸ਼ਾਹ ਮੱਠਾ ਨਹੀਂ ਪਿਆ ਹੈ ਤੇ ਇਸ ਸਾਲ ਭਾਰਤੀਆਂ ਦੇ ਇਥੇ ਆਉਣ ਦਾ ਨਵਾਂ ਰਿਕਾਰਡ ਬਣਨ ਦੀ ਆਸ ਹੈ । ਕੋਰੋਨਾ ਕਰਕੇ ਪਿਛਲੇ ਸਾਲ ਕੈਨੇਡਾ ਵਿਚ ਪਰਮਾਨੈਂਟ ਰੈਜ਼ੀਡੈਂਟ (ਪੀ ਆਰ) ਦਾ ਰੁਤਬਾ ਹਾਸਲ ਕਰਨ ਵਾਲਿਆਂ ਵਿਚ ਤਿੱਖੀ ਗਿਰਾਵਟ ਆਈ ਸੀ, ਪਰ 2021 ਵਿਚ ਕਾਫੀ ਤੇਜ਼ੀ ਆਈ ਤੇ ਅਗਸਤ ਦੀ ਅੰਤ ਤੱਕ 69104 ਨੇ ਪੀ ਆਰ ਹਾਸਲ ਕਰ ਲਈ ਸੀ । 2020 ਦੇ ਸਾਰੇ ਸਾਲ ਵਿਚ 37125 ਨੇ ਹਾਸਲ ਕੀਤੀ ਸੀ । 2021 ਦਾ ਰੁਝਾਨ ਦੱਸਦਾ ਹੈ ਕਿ ਇਸ ਸਾਲ 2019 ਦਾ ਸਭ ਤੋਂ ਉੱਚਾ 81414 ਦਾ ਰਿਕਾਰਡ ਟੁੱਟ ਜਾਵੇਗਾ । ਦੱਸਿਆ ਜਾਂਦਾ ਹੈ ਕਿ ਪਿਛਲੀ ਟਰੰਪ ਸਰਕਾਰ ਵੱਲੋਂ ਲਾਈਆਂ ਰੋਕਾਂ ਕਾਰਨ ਲੋਕ ਅਮਰੀਕਾ ਘੱਟ ਜਾ ਰਹੇ ਹਨ । ਆਸਟਰੇਲੀਆ ਵੱਲੋਂ ਸਰਹੱਦਾਂ ਸੀਲ ਕਰਨ ਕਰਕੇ ਵੀ ਉਧਰ ਘੱਟ ਜਾ ਰਹੇ ਹਨ ।

Real Estate