ਅਮਰੀਕਾ ਵਿੱਚ ਟਰੱਕ ਹਾਦਸੇ ‘ਚ ਪੰਜਾਬੀ ਨੌਜਵਾਨ ਦੀ ਮੌਤ

118


ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ ਫਰਿਜ਼ਨੋ (ਕੈਲੀਫੋਰਨੀਆਂ) 12 ਨਵੰਬਰ 2021
ਆਏ ਦਿਨ ਅਮੈਰਕਿਨ ਟਰੱਕਿੰਗ ਇੰਡਸਟਰੀ ਤੋਂ ਬੜੀਆਂ ਮੰਦਭਾਗੀ ਖ਼ਬਰਾਂ ਪ੍ਰਾਪਤ ਹੋ ਰਹੀਆ ਹਨ। ਜਾਣਕਾਰੀ ਮੁਤਾਬਿਕ ਇੱਕ ਹੋਰ ਫਰਿਜ਼ਨੋ ਨਿਵਾਸੀ ਪੰਜਾਬੀ ਟਰੱਕ ਡਰਾਈਵਰ ਪ੍ਰੀਤ ਸ਼ੇਰ ਗਿੱਲ ਹਾਲ-ਬਰੁੱਕ ਐਰੀਜ਼ੋਨਾਂ ਏਰੀਏ ‘ਚ ਫਰੀਵੇਅ 40 ਈਸਟ ਬੌਂਡ ਤੇ ਟਰੱਕ ਐਕਸੀਡੈਂਟ ਦੌਰਾਨ ਮੌਤ ਦੇ ਮੂੰਹ ਜਾ ਪਿਆ। ਐਕਸੀਡੈਂਟ ਦੇ ਕਾਰਨਾਂ ਦੀ ਪੁਲਿਸ ਜਾਂਚ ਕਰ ਰਹੀ ਹੈ। ਪਤਾ ਲੱਗਾ ਹੈ ਕਿ ਪ੍ਰੀਤ ਸ਼ੇਰ ਗਿੱਲ ਦਾ ਪਿਛਲਾ ਪਿੰਡ ਬੱਲੀਏਵਾਲ ਜ਼ਿਲ੍ਹਾ ਲੁਧਿਆਣਾ ਵਿੱਚ ਦੱਸਿਆ ਜਾ ਰਿਹਾ ਹੈ। ਇਸ ਨੌਜਵਾਨ ਦੀ ਟਰੱਕ ਹਾਦਸੇ ਵਿੱਚ ਹੋਈ ਮੌਤ ਕਾਰਨ ਫਰਿਜ਼ਨੋ ਏਰੀਏ ਦਾ ਪੰਜਾਬੀ ਭਾਈਚਾਰਾ ਗਹਿਰੇ ਸਦਮੇਂ ਵਿੱਚ ਹੈ।

Real Estate