ਯੂਐਸ ਅਤੇ ਚੀਨ ਵਿਚਕਾਰ ਵਾਤਾਵਰਣ ਸੰਕਟ ਸਬੰਧੀ ਕੰਮ ਕਰਨ ਉੱਪਰ ਸਹਿਮਤੀ…..

87


ਦਵਿੰਦਰ ਸੋਮਲ : ਯੁਨਾਇਟਡ ਸਟੇਟਸ ਅਮੇਕੀਕਾ ਅਤੇ ਚਾਇਨਾ ਨੇ ਵਾਤਾਵਰਣ ਸੰਕਟ ਸਬੰਧੀ ਕੰਮ ਕਰਨ ਉੱਪਰ ਸਹਿਮਤੀ ਪ੍ਰਗਟਾਉਦਿਆ ਕਿਹਾ ਹੇ ਕੇ ਸਾਡੇ ਵਿੱਚ ਵਖਰੇਵਿਆ ਦੇ ਨਾਲੋ ਜਿਆਦਾ ਸਹਿਮਤਿਆ ਨੇ।
ਦੁਨੀਆ ਦੇ ਦੋ ਵੱਡੇ ਪ੍ਰਦੂਸ਼ਕਾ ਨੇ ਵਾਤਾਵਰਣ ਸੰਕਟ ਸੰਬੰਧੀ ਕਾਰਵਾਈ ਨੂੰ ਵਧਾਉਣ ਲਈ ਆਪਣੀ ਵਚਨਬੱਧਤਾ ਪ੍ਰਗਟਾਈ ਹੈ।
ਜਿਕਰਯੋਗ ਹੈ ਕੀ ਗਲਾਸਗੋ ਸਕੌਟਲੈਡ ਅੰਦਰ ਚਲ ਰਹੀ cop26 ਆਪਣੇ ਆਖਰੀ ਘੰਟਿਆ ਚ ਆ ਪਹੁੰਚੀ ਹੈ ਅਤੇ ਚੀਨ ਅਤੇ ਯੂਐਸ ਦੇ ਇਸ ਕੱਦਮ ਨੂੰ ਇੱਕ ਵੱਡੀ ਸਫਲਤਾ ਮੰਨਿਆ ਜਾ ਰਿਹਾ ਹੈ।
ਯੂਐਸ ਦੇ ਵਾਤਾਵਰਣ ਪ੍ਰਤੀਨਿਧੀ ਜੌਨ ਕੈਰੀ ਨੇ ਬੀਤੇ ਕੱਲ ਕਿਹਾ ਸੀ ਕੇ ਉਹ ਅਪ੍ਰੈਲ ਤੋ ਚਾਇਨਾ ਨਾਲ ਮੀਟਿੰਗਾ ਕਰ ਰਹੇ ਨੇ।
ਦੋਵਾ ਦਾ ਕਹਿਣਾ ਹੈ ਕੇ ਉਹ ਦੁਨੀਆ ਨੂੰ ਡੀਕਾਰਬਾਇਨਾਇਡ ਕਰਨਾ ਅਤੇ ਨਵੀ ਟੈਕਨੌਲਜੀ ਪ੍ਰਤੀ ਕੰਮ ਕਰਨਾ ਚਾਹੁੰਦੇ ਨੇ।
ਇਸ ਖਬਰ ਤੋ ਪਹਿਲਾ ਚੀਨ ਦੇ ਰਾਸ਼ਟਰਪਤੀ ਸ਼ੀ ਜਿੰਨਪਿੰਗ ਨੇ ਇੱਕ ਆਰਥਿਕ ਸਿਖਰ ਸੰਮੇਲਨ ਅੰਦਰ ਬੋਲਦਿਆ ਕਿਹਾ ਸੀ ਕੇ ਵਾਤਾਵਰਣ ਨੂੰ ਨੁਕਸਾਨ ਦਾ ਮਤਲਵ ਹੈ ਕੀ ਅਸੀ ਆਪਣੇ ਆਪ ਨੂੰ ਨੁਕਸਾਨ ਪਹੁੰਚਾ ਰਹੇ ਹਾਂ।ਉਹਨਾ ਚੀਨ ਵਲੋ ਫੈਲ ਰਹੇ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਹੋਰ ਕਾਰਵਾਈਆ ਵਧਾਉਣ ਦੀ ਗੱਲ ਵੀ ਆਖੀ।
ਯੂਕੇ ਪੀਐਮ ਬੌਰਿਸ ਜੋਨਸਨ ਨੇ ਟਵੀਟ ਕਰਕੇ ਯੂਐਸ ਅਤੇ ਚੀਨ ਦੇ ਇਸ ਕੱਦਮ ਦੀ ਸ਼ਲਾਘਾ ਕੀਤੀ ਹੈ।

Real Estate