ਅਮਰੀਕੀ ਪੱਤਰਕਾਰ ਨੂੰ ਮਿਆਂਮਾਰ ਅੰਦਰ ਗਿਆਰਾ ਸਾਲ ਦੀ ਸਜਾ

84

ਦਵਿੰਦਰ ਸਿੰਘ ਸੋਮਲ
ਮੀਆਂਮਾਰ ਦੇ ਫਰੰਟੀਅਰ ਮੈਗਜੀਨ ਲਈ ਕੰਮ ਕਰਦੇ ਅਮਰੀਕੀ ਪੱਤਰਕਾਰ ਡੈਨੀ ਫੈਨਸਟਰ ਨੂੰ ਮੀਆਂਮਾਰ ਦੀ ਅਦਾਲਤ ਵਲੋ ਗਿਆਰਾ ਸਾਲ ਦੀ ਸਜਾ ਸੁਣਾਈ ਗਈ ਹੈ। ਡਿਟੋਰੇਟ ਮਿਸ਼ੀਗਨ ਨਾਲ ਸਬੰਧਿਤ ਸੈਤੀ ਸਾਲ ਉਮਰ ਦੇ ਡੈਨੀ ਫਿਨਸਟਰ ਨੂੰ ਮਈ ਦੇ ਮਹੀਨੇ ‘ਚ ਜੌਗੈਂਨ ਏਅਰਪੋਰਟ ਉੱਤੇ ਡੀਟੇਨ ਕੀਤਾ ਗਿਆ ਸੀ ਉਸਨੂੰ ਜਮਾਨਤ ਦੇਣ ਤੋ ਇਨਕਾਰ ਹੋ ਗਿਆ ਸੀ ਤੇ ਡੈਨੀ ਨੂੰ ਇੰਨਸਾਇਨ ਜੇਲ ਅੰਦਰ ਰੱਖਿਆ ਹੋਇਆ ਸੀ।
ਉਸਦੇ ਅਦਾਰੇ ਦਾ ਕਹਿਣਾ ਹੈ ਕੀ ਉਸਨੂੰ incitement ਭੜਕਾਉਣਾ ਅਤੇ ਜਿਹਨਾਂ ਗਰੁੱਪਾ ਨੂੰ ਮਿਲਟਰੀ ਵਲੋ ਗੈਰ ਕਾਨੂੰਨੀ ਐਲਾਨਿਆ ਹੋਇਆ ਉਹਨਾਂ ਨਾਲ ਰਾਬਤਾ ਕਰਨ ਦੇ ਦੋਸ਼ ਉੱਪਰ ਸਜਾ ਸੁਣਾਈ ਗਈ ਹੈ।
ਡੈਨੀ ਉੱਪਰ ਦੋਸ਼ ਹੈ ਕੇ ਉਹ ਮੀਆਂਮਾਰ ਨਾਉ ਜਿਸਨੂ ਕੇ ਮਿਲਟਰੀ ਟੇਕਉਵਰ ਬਾਅਦ ਬੈਨ ਕਰ ਦਿੱਤਾ ਗਿਆ ਸੀ ਉਸ ਲਈ ਕੰਮ ਕਰਦਾ ਸੀ ਹਾਂਲਾਕਿ ਉਸਦੇ ਹੁਣ ਦੇ ਅਦਾਰੇ ਫਰੰਟੀਅਰ ਦਾ ਕਹਿਣਾ ਹੈ ਕੀ ਡੈਨੀ ਨੇ ਮੀਆਂਮਾਰ ਨਾਉ ਜੁਲਾਈ 2020 ਅੰਦਰ ਹੀ ਛੱਡ ਦਿੱਤਾ ਸੀ।
ਅਦਾਰਾ ਸੀਐਨਐਨ ਦੀ ਰਿਪੋਰਟ ਅਨੁਸਾਰ ਫੈਨਸਟਰ ਜਿਹੇ ਕੋਈ 100 ਹੋਰ ਪੱਤਰਕਾਰ ਮਿਆਂਮਾਰ ਅੰਦਰ ਮਿਲਟਰੀ ਕੂ ਤੋ ਬਾਅਦ ਡਿਟੇਨ ਕੀਤੇ ਗਏ ਨੇ ਅਤੇ ਕੋਈ ਤੀਹ ਸਲਾਖਾ ਪਿੱਛੇ ਹੰਨ।

Real Estate