29 ਬੱਚਿਆਂ ਸਮੇਤ ਨਦੀ ਵਿੱਚ ਡਿੱਗੀ ਸਕੂਲੀ ਬੱਸ

84

ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ)
ਅਮਰੀਕਾ ਦੇ ਪੂਰਬੀ ਪੈਨਸਿਲਵੇਨੀਆ ਵਿੱਚ 29 ਮਿਡਲ ਸਕੂਲੀ ਬੱਚਿਆਂ ਨੂੰ ਲੈ ਕੇ ਜਾ ਰਹੀ ਇੱਕ ਸਕੂਲੀ ਬੱਸ ਸੋਮਵਾਰ ਨੂੰ ਇੱਕ ਭਿਆਨਕ ਹਾਦਸੇ ਦਾ ਸ਼ਿਕਾਰ ਹੋਈ। ਇਸ ਹਾਦਸੇ ਦੌਰਾਨ ਇਹ ਬੱਸ ਬੱਚਿਆਂ ਸਮੇਤ ਸੜਕ ਤੋਂ ਤਕਰੀਬਨ 25 ਫੁੱਟ ਹੇਠਾਂ ਇੱਕ ਨਦੀ ਵਿੱਚ ਜਾ ਡਿੱਗੀ। ਇਹ ਬੱਸ ਈਸਟਨ ਵਿੱਚ ਬੁਸ਼ਕਿਲ ਨਦੀ ਵਿੱਚ ਪਲਟੀ, ਜਿਸ ਉਪਰੰਤ ਜਖਮੀ ਹੋਏ 13 ਬੱਚਿਆਂ ਅਤੇ ਡਰਾਈਵਰ ਦਾ ਸਥਾਨਕ ਹਸਪਤਾਲਾਂ ਵਿੱਚ ਇਲਾਜ ਕੀਤਾ ਗਿਆ। ਅਧਿਕਾਰੀਆਂ ਅਨੁਸਾਰ ਇਹ ਅਜੇ ਸਪੱਸ਼ਟ ਨਹੀਂ ਹੋ ਸਕਿਆ ਸੀ ਕਿ ਹਾਦਸਾ ਕਿਸ ਕਾਰਨ ਹੋਇਆ, ਪਰ ਇਸਦੀ ਜਾਂਚ ਚੱਲ ਰਹੀ ਹੈ। ਇਸ ਹਾਦਸੇ ਦੀ ਜਾਂਚ ਤਹਿਤ ਡਰਾਈਵਰ ਦੀ ਡਰੱਗ ਅਤੇ ਅਲਕੋਹਲ ਦੀ ਲਈ ਜਾਂਚ ਕੀਤੀ ਜਾਵੇਗੀ। ਪੁਲਿਸ ਅਨੁਸਾਰ ਇਹ ਹਾਦਸਾ ਹੋਰ ਵੀ ਭਿਆਨਕ ਹੋ ਸਕਦਾ ਸੀ, ਜੇਕਰ ਨਦੀ ਵਿਚਲਾ ਪਾਣੀ ਜਿਆਦਾ ਹੁੰਦਾ ਜਾਂ ਬੱਸ ਕਿਸੇ ਦਰੱਖਤ ਨਾਲ ਟਕਰਾਅ ਜਾਂਦੀ। ਬਚਾਅ ਕਰਮਚਾਰੀਆਂ ਵੱਲੋਂ ਬੱਸ ਨੂੰ ਦੁਪਹਿਰ ਤੱਕ ਨਦੀ ਵਿੱਚੋਂ ਕੱਢ ਦਿੱਤਾ ਗਿਆ ਸੀ।

Real Estate