ਨੋਬਲ ਵਿਜੇਤਾ ਮਲਾਲਾ ਯੂਸਫ ਨੂੰ ਵਿਆਹ ਦੀ ਮੁਬਾਰਕਬਾਦ

73

ਪਾਕਿਸਤਾਨੀ ਬਹਾਦਰ ਲੜਕੀ ਮਲਾਲਾ ਯੂਸਫ ਨੇ ਇੰਗਲੈਂਡ ਵਿੱਚ ਵਿਆਹ ਕਰਵਾਇਆ ਹੈ ।ਮਲਾਲਾ ਨੂੰ ਅੱਤਵਾਦੀਆਂ ਨੇ ਸਿੱਖਿਆ ਹਾਸਲ ਕਰਨ ਦੀ ਹਿੰਮਤ ਕਰਨ ਕਰਕੇ ਗੋਲੀ ਮਾਰ ਦਿੱਤੀ ਸੀ। ਪਾਕਿਸਤਾਨ ਦੀ ਸਵਾਤ ਘਾਟੀ ‘ਚ 2012 ‘ਚ ਸਕੂਲ ਤੋਂ ਘਰ ਪਰਤਦੇ ਸਮੇਂ ਉਸ ਨੂੰ ਗੋਲੀ ਮਾਰ ਦਿੱਤੀ ਗਈ ਸੀ। ਮਲਾਲਾ 17 ਸਾਲ ਦੀ ਉਮਰ ’ਚ ਨੋਬਲ ਪੁਰਸਕਾਰ ਪ੍ਰਾਪਤ ਕਰਨ ਵਾਲੀ ਸਭ ਤੋਂ ਨੌਜਵਾਨ ਪੁਰਸਕਾਰ ਜੇਤੂ ਹੈ। 2013 ’ਚ ਮਲਾਲਾ ਨੂੰ ਯੂਰਪੀ ਯੂਨੀਅਨ ਦਾ ਪ੍ਰਸਿੱਧ ਸ਼ੈਖਰੋਵ ਮਨੁੱਖੀ ਅਧਿਕਾਰ ਪੁਰਸਕਾਰ ਵੀ ਮਿਲਿਆ। ਇਸ ਤੋਂ ਇਲਾਵਾ ਵੀ ਉਸ ਨੂੰ ਕਈ ਐਵਾਰਡਾਂ ਨਾਲ ਸਨਮਾਨਿਤ ਕੀਤਾ ਜਾ ਚੁੱਕਿਆ ਹੈ। ਉਹ ਅੱਜਕੱਲ੍ਹ ਇੰਗਲੈਂਡ ਰਹਿ ਰਹੀ ਹੈ । ਉਹ ਅੱਜਕੱਲ੍ਹ ਇੰਗਲੈਂਡ ਰਹਿ ਰਹੀ ਹੈ ।

Real Estate