ਟ੍ਰੈਵਿਸ ਸਕਾਟ ਕਰਨਗੇ ਐਸਟ੍ਰੋਵਰਲਡ ਮਿਊਜ਼ਿਕ ਫੈਸਟੀਵਲ ਦੇ ਪੀੜਤਾਂ ਦੀ ਫਿਊਨਰਲ ਦਾ ਖਰਚਾ

96

ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆ)
ਅਮਰੀਕੀ ਕਲਾਕਾਰ ਟ੍ਰੈਵਿਸ ਸਕਾਟ ਪਿਛਲੇ ਦਿਨੀਂ ਹਿਊਸਟਨ ਵਿੱਚ ਐਸਟ੍ਰੋਵਰਲਡ ਫੈਸਟੀਵਲ ਵਿੱਚ ਮਰਨ ਵਾਲੇ 8 ਲੋਕਾਂ ਦੀ ਫਿਊਨਰਲ ਲਈ ਭੁਗਤਾਨ ਕਰਨਗੇ ਅਤੇ ਇਸ ਦੁਖਾਂਤ ਦੁਆਰਾ ਪ੍ਰਭਾਵਿਤ ਲੋਕਾਂ ਨੂੰ ਮੁਫਤ ਮਾਨਸਿਕ ਸਿਹਤ ਦੇਖਭਾਲ ਅਤੇ ਵਾਧੂ ਸਹਾਇਤਾ ਦੀ ਵੀ ਪੇਸ਼ਕਸ਼ ਕੀਤੀ ਜਾਵੇਗੀ। ਇਸ ਗੱਲ ਦੀ ਪੁਸ਼ਟੀ ਸਕਾਟ ਦੀ ਪ੍ਰਬੰਧਨ ਟੀਮ ਦੁਆਰਾ ਸੋਮਵਾਰ ਨੂੰ ਕੀਤੀ ਗਈ। ਟ੍ਰੈਵਿਸ ਸਕਾਟ ਜੋ ਕਿ ਇੱਕ ਰੈਪਰ ਹੈ ਇਹਨਾਂ ਸੇਵਾਵਾਂ ਲਈ ਆਪਣੀ ਜੇਬ ਵਿੱਚੋਂ ਭੁਗਤਾਨ ਕਰੇਗਾ । ਸਕਾਟ (30) ਨੂੰ ਉਸਦੇ ਮਿਊਜ਼ਿਕ ਫੈਸਟੀਵਲ ਦੌਰਾਨ ਵਾਪਰੇ ਇਸ ਦੁਖਾਂਤ ਲਈ ਵਿਆਪਕ ਨਿੰਦਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਵਿੱਚ ਅੱਠ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਈ ਜ਼ਖਮੀ ਹੋ ਗਏ ਸਨ। ਇਸ ਮਾਮਲੇ ਸਬੰਧੀ ਸਕਾਟ ਨੇ ਕਿਹਾ ਹੈ ਕਿ ਉਹ ਜੋ ਵਾਪਰਿਆ ਉਸ ਤੋਂ ਬਹੁਤ ਦੁਖੀ ਹੈ ਅਤੇ ਇਸ ਦੁਖਾਂਤ ਤੋਂ ਪ੍ਰਭਾਵਿਤ ਲੋਕਾਂ ਨੂੰ ਲਾਇਸੰਸਸ਼ੁਦਾ ਥੈਰੇਪਿਸਟ ਦੇ ਨਾਲ ਮੁਫਤ ਸੈਸ਼ਨ ਦੀ ਪੇਸ਼ਕਸ਼ ਕਰਨ ਲਈ ਅਤੇ ਹੋਰ ਸਹਾਇਤਾ ਲਈ ਆਪਣੀ ਵਚਨਬੱਧਤਾ ਲੈ ਰਿਹਾ ਹੈ।

Real Estate