ਜੇਕਰ ਵਾਤਾਵਰਣ ਸੰਕਟ ਬਾਰੇ ਕੁਝ ਨਾ ਕੀਤਾ ਗਿਆ ਤਾਂ …..

100

ਦਵਿੰਦਰ ਸੋਮਲ  : ਇੱਕ ਬਿਲਿਅਨ ਲੋਕਾ ਨੂੰ ਹੀਟ ਸਟਰੈਸ (ਗਰਮੀ)ਦੇ ਭਿਆਨਕ ਪ੍ਰਭਾਵਾ ਦਾ ਸਾਹਮਣਾ ਕਰਣਾ ਪੈ ਸਕਦਾ ਹੈ ਜੇਕਰ ਗਲੋਬਲ ਵਾਰਮਿੰਗ ਦੋ ਡਿਗਰੀ ਤੱਕ ਜਾਂਦੀ ਹੈ ਤਾਂ ਹੀਟ ਸਟਰੈਸ ਭਾਵ ਤਪਿਸ਼ ਦਾ ਸਾਹਮਣਾ ਕਰ ਰਹੇ ਲੋਕਾ ਦੀ ਗਿਣਤੀ ਵਧੇਗੀ। ਹੀਟ ਸਟਰੈਸ ਜੋ ਕੀ ਸੁਮੇਲ ਹੈ heat and humidity ਦਾ ਜੋ ਕੀ ਇਸ ਸਮੇ 68 ਮਿਲਿਅਨ ਲੋਕਾ ਨੂੰ ਪ੍ਰਭਾਵਿਤ ਕਰਦੀ ਹੈ। ਇਸ ਨਾਲ ਜੋ ਜਿਆਦਾ ਰਿਸਕ ਤੇ ਨੇ ਉਹ ਨੇ ਬੁਜਰਗ ਅਤੇ ਉਹ ਲੋਕ ਜੋ ਪਹਿਲਾ ਹੀ ਸਿਹਤ ਸਬੰਧੀ ਮੁਸ਼ਕਿਲਾ ਦਾ ਸਾਹਮਣਾ ਕਰ ਰਹੇ ਨੇ ਅਤੇ ਉਹ ਜੋ ਬਾਹਰ ਭਾਵ ਬਿਲਡਿੰਗ ਸੜਕਾ ਦਾ ਕੰਮ ਲੇਵਰ ਆਦਿ ਕਰਦੇ ਨੇ। consortium of academics and the Met Office ਦੀ ਨਵੀ ਮੋਡਲਿੰਗ ਇਹ ਚੇਤਾਵਨੀ ਦਿੰਦੀ ਹੈ ਕੇ ਜੇਕਰ ਗਲੋਬਲ ਵਾਰਮਿੰਗ ਤੇ ਕਾਬੂ ਨਹੀ ਪਾਇਆ ਜਾਂਦਾ ਤਾਂ ਤਪਿਸ਼ ਦਾ ਪ੍ਰਭਾਵ ਦੁਨੀਆ ਭਰ ਚ ਹੋਰ ਲੋਕਾ ਉੱਤੇ ਵਧੇਗਾ। ਕਾਬਿਲ ਏ ਗੌਰ ਹੈ ਕੀ ਜਿਸ ਤਰਾ ਇਸ ਸਮੇ ਵਿਸ਼ਵ ਚਲ ਰਿਹਾ ਧਰਤੀ 2.7 ਡਿਗਰੀ ਤਪਿਸ਼ ਵੱਲ ਨੂੰ ਵਧ ਰਹੀ ਹੈ ਜਿਸਨੂੰ ਕੇ ਡੇਢ ਜਾਂ ਜਿਆਦਾ ਤੋ ਜਿਆਦਾ ਦੋ ਡਿਗਰੀ ਤੱਕ ਰੱਖਣ ਲਈ ਕੰਮ ਹੋਵੇ ਇਹ ਹੀ ਮੁੱਖ ਮੰਤਵ ਹੈ cop26 ਦਾ।
ਯੂਐਨ ਮੁੱਖੀ ਦਾ ਕਹਿਣਾ ਹੈ ਕੀ ਜੇਕਰ ਵਾਤਾਵਰਣ ਸੰਕਟ ਸਬੰਧੀ ਕੰਮ ਕਰਨ ਵਿੱਚ ਦੁਨੀਆ ਅਸਫਲ ਹੁੰਦੀ ਹੈ ਤਾਂ ਇਸਦਾ ਮਤਲਵ ਹੈ ਕੀ ਅਸੀ ਆਪਣੀ ਕਬਰ ਖੁੱਦ ਪੱਟ ਰਹੇ ਹਾਂ। ਯੂਐਸ ਦੇ ਵਾਤਾਵਰਣ ਪ੍ਰਤੀਨਿਧੀ ਜੌਨ ਕੈਰੀ ਦਾ ਕਹਿਣਾ ਹੈ ਕੀ ਜੋ ਵਾਅਦੇ ਇਸ ਸਮਿਟ ਚ ਕੀਤੇ ਗਏ ਨੇ ਜੇਕਰ ਉਹ ਕਾਰਵਾਈਆ ਚ ਬਦਲਦੇ ਨੇ ਤੇ ਦੁਨੀਆ 1.8 ਡਿਗਰੀ ਦੀ ਰਾਹ ਤੇ ਹੈ।

Real Estate