ਲਖੀਮਪੁਰ ਖੀਰੀ ਕਤਲਕਾਂਡ: ਆਸ਼ੀਸ਼ ਮਿਸ਼ਰਾ ਦੀ ਰਾਈਫਲ ‘ਚੋਂ ਚਲਾਈ ਸੀ ਗੋਲੀ

81

ਲਖੀਮਪੁਰ ਕਤਲਕਾਡ ਮਾਮਲੇ ਵਿੱਚ ਵੱਡਾ ਖੁਲਾਸਾ ਹੋਇਆ ਹੈ। ਐਫਐਸਐਲ ਦੀ ਰਿਪੋਰਟ ਵਿੱਚ ਕੇਂਦਰੀ ਮੰਤਰੀ ਅਜੇ ਮਿਸ਼ਰਾ ਦੇ ਬੇਟੇ ਆਸ਼ੀਸ਼ ਮਿਸ਼ਰਾ ਦੀ ਰਿਵਾਲਵਰ ਅਤੇ ਰਾਈਫਲ ਤੋਂ ਗੋਲੀ ਚੱਲਣ ਦੀ ਪੁਸ਼ਟੀ ਕੀਤੀ ਹੈ। ਪੁਲਿਸ ਨੇ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੇਨੀ ਦੇ ਬੇਟੇ ਅਤੇ ਮੁੱਖ ਮੁਲਜ਼ਮ ਆਸ਼ੀਸ਼ ਮਿਸ਼ਰਾ ਤੇ ਉਸ ਦੇ ਦੋਸਤ ਅੰਕਿਤ ਦਾਸ ਦੇ 4 ਹਥਿਆਰ ਜ਼ਬਤ ਕੀਤੇ ਸਨ। ਇਨ੍ਹਾਂ ਵਿੱਚ ਆਸ਼ੀਸ਼ ਦੀ ਰਾਈਫਲ ਅਤੇ ਰਿਵਾਲਵਰ ਤੇ ਅੰਕਿਤ ਦਾਸ ਦੀ ਰਿਪੀਟਰ ਗਨ ਤੇ ਪਿਸਟਲ ਸ਼ਾਮਲ ਸੀ। ਪੁਲਿਸ ਨੇ ਚਾਰੇ ਹਥਿਆਰਾਂ ਦੀ ਐਫਐਸਐਲ ਰਿਪੋਰਟ ਮੰਗੀ ਸੀ। ਰਿਪੋਰਟ ਵਿੱਚ ਇਨ੍ਹਾਂ ਹੀ ਹਥਿਆਰਾਂ ਤੋਂ ਗੋਲੀਬਾਰੀ ਹੋਣ ਦੀ ਪੁਸ਼ਟੀ ਹੋਈ ਹੈ। ਅੰਕਿਤ ਦਾਸ ਅਤੇ ਲਤੀਫ਼ ਐਸਆਈਟੀ ਦੇ ਸਾਹਮਣੇ ਜਾਨ ਬਚਾਉਣ ਲਈ ਗੋਲੀਬਾਰੀ ਦੀ ਗੱਲ ਸਵੀਕਾਰ ਕਰ ਚੁੱਕੇ ਹਨ।
ਇਸ ਕਤਲਕਾਂਡ ਵਿੱਚ 4 ਕਿਸਾਨਾਂ ਦੀ ਮੌਤ ਹੋ ਗਈ ਸੀ ਤੇ ਕਈ ਕਿਸਾਨ ਜ਼ਖਮੀ ਹੋ ਗਏ ਸਨ। ਇਸ ਕਾਰਨ ਹਿੰਸਾ ਭੜਕ ਗਈ ਸੀ, ਜਿਸ ਵਿੱਚ ਇੱਕ ਡਰਾਈਵਰ ਸਣੇ 4 ਲੋਕਾਂ ਦੀ ਮੌਤ ਹੋ ਗਈ ਸੀ। ਇਸ ਮਾਮਲੇ ਵਿੱਚ ਕੇਂਦਰੀ ਮੰਤਰੀ ਅਜੇ ਮਿਸ਼ਰਾ ਦੇ ਬੇਟੇ ਆਸ਼ੀਸ਼ ਮਿਸ਼ਰਾ ਸਣੇ 15 ਲੋਕਾਂ ਵਿਰੁੱਧ ਕਤਲ ਤੇ ਅਪਾਧਕ ਸਾਜ਼ਿਸ਼ ਦਾ ਕੇਸ ਦਰਜ ਕੀਤਾ ਗਿਆ ਸੀ।

Real Estate