ਡੇਰਾ ਮੁਖੀ ਤੋਂ ਹੋਈ ਲੰਬੀ ਪੁੱਛ ਗਿੱਛ

84

ਆਈ ਜੀ ਪੀ ਲੁਧਿਆਣਾ ਸੁਰਿੰਦਰ ਪਰਮਾਰ ਦੀ ਅਗਵਾਈ ਹੇਠਲੀ ਪੰਜਾਬ ਪੁਲਸ ਦੀ ਐਸ ਆਈ ਟੀ ਨੇ ਸੋਮਵਾਰ ਰੋਹਤਕ ਦੀ ਸੋਨਾਰੀਆ ਜੇਲ੍ਹ ‘ਚ ਸਾਢੇ 7 ਘੰਟੇ ਤੋਂ ਵੱਧ ਲੰਮੀ ਪੁੱਛ- ਗਿੱਛ ਕੀਤੀ । ਕਾਰਵਾਈ ਬਾਰੇ ਪੂਰੀ ਰਿਪੋਰਟ 12 ਨਵੰਬਰ ਤੱਕ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਸੌਂਪੀ ਜਾਵੇਗੀ । ਇਸ ਟੀਮ ਨੇ ਕੁੱਲ 114 ਸਵਾਲ ਕੀਤੇ ਹਨ । ਕੁੱਲ 23 ਸਫ਼ਿਆਂ ਦੇ ਹੋਏ ਲਿਖਤੀ ਸਵਾਲ ਜਵਾਬ ਤੇ ਡੇਰਾ ਮੁਖੀ ਦੇ ਹਸਤਾਖ਼ਰ ਵੀ ਲਏ ਗਏ ਅਤੇ ਉਸ ਨੂੰ ਇਸ ਦੀ ਕਾਪੀ ਵੀ ਦਿੱਤੀ ਗਈ । ਪੁੱਛ -ਗਿੱਛ ਦੀ ਕਾਰਵਾਈ ਦੀ ਵੀਡੀਓ ਰਿਕਾਰਡਿੰਗ ਨਹੀਂ ਕੀਤੀ ਗਈ । ਐਸ ਆਈ ਟੀ ਦੇ ਤਿੰਨ ਮੈਂਬਰ ਹੀ ਜੇਲ੍ਹ ਵਿਚ ਮੌਜੂਦ ਰਹੇ । ਚੌਥੇ ਮੈਂਬਰ ਡੀ ਐਸ ਪੀ ਲਖਬੀਰ ਸਿੰਘ ਮੌਜੂਦ ਨਹੀਂ ਸਨ ।

Real Estate