ਕਿਸਾਨਾਂ ਦੇ ਸਮਰਥਨ ਲਈ ਆਪਣਾ ਅਹੁਦਾ ਛੱਡਣ ਲਈ ਵੀ ਤਿਆਰ ਹਾਂ ˸ ਸੱਤਿਆਪਾਲ ਮਲਿਕ

95

ਮੇਘਾਲਿਆ ਦੇ ਰਾਜਪਾਲ ਸੱਤਿਆਪਾਲ ਮਲਿਕ ਨੇ ਕਿਹਾ ਕਿ ਦਿੱਲੀ ਦੇ ਆਗੂ “ਕੁੱਤਿਆਂ ਦੇ ਮਰਨ ‘ਤੇ ਸੋਗ ਕਰਦੇ ਹਨ” ਪਰ ਕਿਸਾਨਾਂ ਦੀ ਮੌਤ ਦੀ ਪਰਵਾਹ ਨਹੀਂ ਕਰਦੇ।ਉਨ੍ਹਾਂ ਨੇ ਕਿਹਾ ਉਹ ਕਿਸਾਨਾਂ ਦੇ ਸਮਰਥਨ ਲਈ ਆਪਣੇ ਅਹੁਦੇ ਤੋਂ ਵੀ ਹਟਣ ਲਈ ਤਿਆਰ ਹਨ। ਸੱਤਿਆਪਾਲ ਮਲਿਕ ਨੇ ਸੈਂਟਰਲ ਵਿਸਟਾ ਪ੍ਰੋਜੈਕਟ ਦੀ ਵੀ ਆਲੋਚਨਾ ਕੀਤੀ । ਉਨ੍ਹਾਂ ਨੇ ਕਿਹਾ ਕਿ ਇੱਕ ਅਜਿਹੀ ਇਮਾਰਤ, ਜਿਸ ਵਿੱਚ ਪ੍ਰਧਾਨ ਮੰਤਰੀ ਦਿਲਚਸਪੀ ਲੈ ਰਹੇ ਹਨ, ਇਸ ਤੋਂ ਚੰਗਾ ਤਾਂ ਇੱਕ ਵਿਸ਼ਵ ਪੱਧਰ ਕਾਲਜ ਬਣਾਉਣਾ ਬਿਹਤਰ ਹੋਵੇਗਾ । ਸੱਤਿਆਪਾਲ ਪਾਲ ਪਹਿਲਾਂ ਵੀ ਕਿਸਾਨਾਂ ਦੇ ਸਮਰਥਨ ਵਿੱਚ ਲਗਾਤਾਰ ਟਿੱਪਣੀਆਂ ਕਰਦੇ ਰਹੇ ਹਨ। ਇਸ ਦੇ ਨਾਲ ਹੀ ਉਹ ਭਾਜਪਾ ਸਰਕਾਰ ‘ਤੇ ਸਿੱਧੇ ਅਤੇ ਅਸਿੱਧੇ ਤੌਰ ‘ਤੇ ਨਿਸ਼ਾਨਾਂ ਸਾਧਦੇ ਨਜ਼ਰ ਆਏ ਹਨ।

Real Estate