ਸਮੀਰ ਵਾਨਖੇੜੇ ਨੂੰ ਆਰਿਅਨ ਖ਼ਾਨ ਕੇਸ ਤੋਂ ਹਟਾਇਆ ਗਿਆ

100

ਨਾਰਕੋਟਿਕਸ ਕੰਟਰੋਲ ਬਿਊਰੋ ਨੇ ਇੱਕ ਪ੍ਰੈੱਸ ਬਿਆਨ ਵਿੱਚ ਕਿਹਾ ਹੈ ਕਿ ਉਸ ਦੇ ਮੁੰਬਈ ਦੇ ਜ਼ੋਨਲ ਨਿਰਦੇਸ਼ਕ ਸਮੀਰ ਵਾਨਖੇੜੇ ਡਰੱਗ ਕੇਸ ਨਹੀਂ ਦੇਖਣਗੇ ਜਿਸ ਵਿੱਚ ਆਰਿਅਨ ਖ਼ਾਨ ਸ਼ਾਮਲ ਹਨ ਕਿਉਂਕਿ ਬਿਊਰੋ ਵੱਲੋਂ ਇਸ ਮੰਤਵ ਲਈ ਆਪਣੇ ਦਿੱਲੀ ਹੈਡਕੁਆਰਟਰ ਵਿੱਚ ਇੱਕ ਵਿਸ਼ੇਸ਼ ਜਾਂਚ ਟੀਮ ਬਣਾ ਦਿੱਤੀ ਹੈ। ਹਾਲਾਂਕਿ ਕਿਹਾ ਗਿਆ ਹੈ ਕਿ ਕਿਸੇ ਵੀ ਅਫ਼ਸਰ ਨੂੰ ਉਨ੍ਹਾਂ ਦੀਆਂ ਮੌਜੂਦਾ ਭੂਮਿਕਾਵਾਂ ਤੋਂ ਲਾਂਭੇ ਨਹੀਂ ਕੀਤਾ ਗਿਆ ਹੈ ਅਤੇ ਉਹ ਆਪਣੇ ਜਾਂਚ ਵਿੱਚ ਅਪਰੇਸ਼ਨ ਬਰਾਂਚ ਦਾ ਸਹਿਯੋਗ ਕਰਦੇ ਰਹਿਣਗੇ। ਜਿਵੇਂ ਹੀ ਐਨਸੀਬੀ ਦੇ ਹੁਕਮ ਜਨਤਕ ਹੋਏ ਵਾਨਖੇੜੇ ਨੂੰ ਲਗਾਤਾਰ ਘੇਰਨ ਵਾਲੇ ਐਨਸੀਪੀ ਆਗੂ ਨਵਾਬ ਮਲਿਕ ਨੇ ਕਿਹਾ ਕਿ ਉਨ੍ਹਾਂ ਦੀ ਗੱਲ ਸਹੀ ਸਾਬਤ ਹੋਈ ਹੈ। ਜਦਕਿ ਵਾਨਖੇੜੇ ਦੀ ਪਤਨੀ ਨੇ ਸੋਸ਼ਲ ਮੀਡੀਆ ‘ਤੇ ਲਿਖਿਆ ਕਿ ਵਾਨਖੇੜੇ ਨੂੰ ਜਾਂਚ ਤੋਂ ਲਾਂਭੇ ਕੀਤਾ ਗਿਆ ਹੈ ਅਜਿਹੀਆਂ ”ਅਫ਼ਵਾਹਾਂ” ਵਿੱਚ ਯਕੀਨ ਨਾ ਕੀਤਾ ਜਾਵੇ।

Real Estate