ਮਿਊਜ਼ਿਕ ਸੋ਼ਅ ਦੌਰਾਨ 8 ਲੋਕਾਂ ਦੀ ਮੌਤ, ਕਈ ਜ਼ਖਮੀ

77

ਅਮਰੀਕਾ ਦੇ ਦੱਖਣੀ ਸੂਬੇ ਟੈਕਸਾਸ ਸਥਿਤ ਹਿਊਸਟਨ ‘ਚ ਐਸਟ੍ਰੋਵਰਲਡ ਮਿਊਜ਼ਿਕ ਫੈਸਟੀਵਲ ਦੌਰਾਨ ਅੱਠ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਹੋਰ ਜ਼ਖਮੀ ਹੋ ਗਏ ਹਨ।ਹਿਊਸਟਨ ਫਾਇਰ ਡਿਪਾਰਟਮੈਂਟ ਦੇ ਮੁਖੀ ਅਨੁਸਾਰ ਘਟਨਾ ਦੇ ਅਸਲ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ, ”ਅੱਜ ਦੀ ਘਟਨਾ ‘ਚ ਘੱਟੋ-ਘੱਟ ਅੱਠ ਲੋਕਾਂ ਦੇ ਮਾਰੇ ਜਾਣ ਅਤੇ ਦਰਜਨਾਂ ਲੋਕਾਂ ਦੇ ਜ਼ਖਮੀ ਹੋਣ ਦੀ ਪੁਸ਼ਟ ਜਾਣਕਾਰੀ ਹੈ।” ‘ਸ਼ੁਰੂਆਤੀ ਪੁੱਛਗਿੱਛ ‘ਚ ਪਤਾ ਲੱਗਾ ਹੈ ਕਿ ਭੀੜ ਸਟੇਜ ਵੱਲ ਵਧੀ ਜਾ ਰਹੀ ਸੀ, ਜਿਸ ਕਾਰਨ ਲੋਕ ਇਕ-ਦੂਜੇ ਨੂੰ ਕੁਚਲਣ ਲੱਗੇ। ਇਸ ਕਾਰਨ ਉੱਥੇ ਭਗਦੜ ਦੀ ਸਥਿਤੀ ਬਣ ਗਈ ਅਤੇ ਕਈ ਲੋਕ ਜ਼ਖਮੀ ਹੋ ਗਏ।’ ਕਰੀਬ 17 ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ, ਜਿਨ੍ਹਾਂ ਵਿੱਚੋਂ 11 ਲੋਕਾਂ ਨੂੰ ਦਿਲ ਦਾ ਦੌਰਾ ਪੈਣ ਦੀ ਸ਼ਿਕਾਇਤ ਸੀ।

Real Estate