WHO ਨੇ ਕਿੱਥੇ ਦਿੱਤੀ 5 ਲੱਖ ਹੋਰ ਮੌਤਾਂ ਦੀ ਚੇਤਾਵਨੀ ?

82

ਯੂਰਪ ਵਿੱਚ ਹਾਲ ਦੇ ਮਹੀਨਿਆਂ ਵਿੱਚ ਟੀਕਾਕਰਨ ਦੀ ਦਰ ਹੌਲੀ ਹੋਈ ਹੈ। ਵਿਸ਼ਵ ਸਿਹਤ ਸੰਗਠਨ ਨੇ ਚਿਤਾਵਨੀ ਦਿੱਤੀ ਹੈ ਯੂਰਪ ਇੱਕ ਵਾਰ ਫਿਰ ਕੋਵਿਡ ਮਹਾਮਾਰੀ ਦੇ “ਕੇਂਦਰ ਵਿੱਚ” ਹੈ ਕਿਉਂਕਿ ਪੂਰੇ ਮਹਾਦੀਪ ਵਿੱਚ ਮਾਮਲੇ ਵਧ ਰਹੇ ਹਨ। ਇੱਕ ਪ੍ਰੈੱਸ ਕਾਨਫਰੰਸ ਵਿੱਚ ਡਬਲਿਊਐੱਚਓ ਯੂਰਪ ਦੇ ਮੁਖੀ ਹੰਸ ਕਲੂਜ ਨੇ ਕਿਹਾ ਹੈ ਕਿ ਮਹਾਦੀਪ ਵਿੱਚ ਫਰਵਰੀ ਤੱਕ 5 ਲੱਖ ਤੱਕ ਮੌਤਾਂ ਹੋ ਸਕਦੀਆਂ ਹਨ। ਇਸ ਲਈ ਉਨ੍ਹਾਂ ਲੋੜੀਂਦੀ ਵੈਕਸੀਨ ਦਾ ਇੰਤਜ਼ਾਮ ਨਾ ਹੋਣਾ ਦੱਸਿਆ ਹੈ। ਉਨ੍ਹਾਂ ਨੇ ਕਿਹਾ, “ਸਾਨੂੰ ਆਪਣੀ ਨੀਤੀ ਬਦਲਣੀ ਪਏਗੀ। ਕੋਵਿਡ-19 ਹੋਣ ਤੋਂ ਬਾਅਦ ਉਸ ਨਾਲ ਨਜਿੱਠਣ ਦੀ ਥਾਂ ਸਾਨੂੰ ਕੋਵਿਡ ਨੂੰ ਹੋਣ ਤੋਂ ਰੋਕਣਾ ਪਏਗਾ।” ਹਾਲ ਦੇ ਮਹੀਨਿਆਂ ਵਿੱਚ ਯੂਰਪ ਵਿੱਚ ਟੀਕਾਕਰਨ ਦੀ ਦਰ ਹੌਲੀ ਹੋਈ ਹੈ। ਜਦਕਿ ਸਪੇਨ ਵਿੱਚ 80 ਫੀਸਦ ਲੋਕਾਂ ਨੂੰ ਦੋਵੇਂ ਟੀਕੇ ਲੱਗੇ ਹਨ, ਫਰਾਂਸ ‘ਚ 68 ਫੀਸਦ, ਜਰਮਨੀ 66 ਫੀਸਦ ਅਤੇ ਮੱਧ ਤੇ ਪੂਰਬੀ ਯੂਰਪ ਵਿੱਚ ਅਜੇ ਵੀ ਘੱਟ ਹੈ। ਅਕਤੂਰ 2021 ਤੱਕ ਕੇਵਲ 32 ਫੀਸਦ ਰੂਸ ਦੇ ਲੋਕਾਂ ਨੂੰ ਮੁਕੰਮਲ ਵੈਕਸੀਨ ਲੱਗੀ ਸੀ।

Real Estate