ਜ਼ਿਮਨੀ ਚੋਣਾਂ: 1 ਲੋਕ ਸਭਾ ਸੀਟ ਤੇ 3 ਵਿਧਾਨ ਸਭਾ ਸੀਟਾਂ ਹਾਰੀ ਭਾਜਪਾ

104

ਭਾਰਤ ਸੂਬਿਆਂ ‘ਚ ਹੋਈਆਂ ਜ਼ਿਮਨੀ ਚੋਣਾਂ ਦੇ ਮੰਗਲਵਾਰ ਆਏ ਨਤੀਜਿਆਂ ਨੇ ਹਿਮਾਚਲ ਵਿਚ ਭਾਜਪਾ ਲਈ ਖਤਰੇ ਦੀ ਘੰਟੀ ਵਜਾ ਦਿੱਤੀ । ਉਹ ਇਕ ਲੋਕ ਸਭਾ ਤੇ ਤਿੰਨ ਵਿਧਾਨ ਸਭਾ ਸੀਟਾਂ ਵਿਚੋਂ ਕੋਈ ਵੀ ਜਿੱਤ ਨਹੀਂ ਸਕੀ । ਕਿਸਾਨ ਅੰਦੋਲਨ ਦੇ ਹੱਕ ਵਿਚ ਅਸਤੀਫਾ ਦੇ ਕੇ ਹਰਿਆਣਾ ਦੇ ਏਲਨਾਬਾਦ ਤੋਂ ਮੁੜ ਚੋਣ ਲੜ ਕੇ ਅਭੈ ਚੌਟਾਲਾ ਫਿਰ ਜਿੱਤ ਗਏ । ਇੰਡੀਅਨ ਨੈਸ਼ਨਲ ਲੋਕ ਦਲ ਦੇ ਮੁਖੀ ਅਭੈ ਨੇ ਭਾਜਪਾ-ਜਜਪਾ ਦੇ ਗੋਵਿੰਦ ਕੰਡਾ ਨੂੰ 6708 ਵੋਟਾਂ ਦੇ ਫਰਕ ਨਾਲ ਹਰਾਇਆ । ਅਭੈ ਨੂੰ 65 ਹਜ਼ਾਰ 897 ਵੋਟਾਂ, ਕੰਡਾ ਨੂੰ 59 ਹਜ਼ਾਰ 189 ਵੋਟਾਂ ਤੇ ਕਾਂਗਰਸ ਦੇ ਪਵਨ ਬਾਂਸਲ ਨੂੰ 20 ਹਜ਼ਾਰ 857 ਵੋਟਾਂ ਮਿਲੀਆਂ । ਬਾਂਸਲ ਦੀ ਜ਼ਮਾਨਤ ਜ਼ਬਤ ਹੋ ਗਈ ।
ਪੱਛਮੀ ਬੰਗਾਲ ਵਿਚ ਤਿ੍ਣਮੂਲ ਕਾਂਗਰਸ ਨੇ ਭਾਜਪਾ ਦਾ ਜਲੂਸ ਕੱਢ ਦਿੱਤਾ । ਉਸ ਨੇ ਦਿਨਹੱਟਾ ਸੀਟ, ਜਿਹੜੀ ਪਹਿਲਾਂ ਭਾਜਪਾ ਕੋਲ ਸੀ, ਇਕ ਲੱਖ 63 ਹਜ਼ਾਰ 5 ਵੋਟਾਂ, ਗੋਸਾਬਾ ਸੀਟ ਇਕ ਲੱਖ 43 ਹਜ਼ਾਰ 51 ਵੋਟਾਂ, ਖਰਦਾਹ ਸੀਟ 93 ਹਜ਼ਾਰ 832 ਵੋਟਾਂ ਤੇ ਸ਼ਾਂਤੀਪੁਰ ਸੀਟ 64 ਹਜ਼ਾਰ 675 ਵੋਟਾਂ ਨਾਲ ਜਿੱਤੀ । ਭਾਜਪਾ ਉਮੀਦਵਾਰਾਂ ਦੀਆਂ ਤਿੰਨ ਹਲਕਿਆਂ ਵਿਚ ਜ਼ਮਾਨਤਾਂ ਜ਼ਬਤ ਹੋ ਗਈਆਂ ।
ਹਿਮਾਚਲ ਦੇ ਇਕ ਲੋਕ ਸਭਾ ਤੇ ਤਿੰਨ ਵਿਧਾਨ ਸਭਾ ਹਲਕਿਆਂ ਵਿਚ ਹੁਕਮਰਾਨ ਭਾਜਪਾ ਦੇ ਉਮੀਦਵਾਰਾਂ ਨੂੰ ਪਛਾੜ ਕੇ ਕਾਂਗਰਸ ਉਮੀਦਵਾਰ ਸਫਲ ਰਹੇ । ਮੰਡੀ ਲੋਕ ਸਭਾ ਹਲਕੇ ਵਿਚ ਸਾਬਕਾ ਮੁੱਖ ਮੰਤਰੀ ਦੀ ਪਤਨੀ ਪ੍ਰਤਿਭਾ ਸਿੰਘ ਨੇ ਭਾਜਪਾ ਉਮੀਦਵਾਰ ਤੇ ਕਾਰਗਿਲ ਦੀ ਜੰਗ ਦੇ ਹੀਰੋ ਰਿਟਾਇਰਡ ਬਿ੍ਗੇਡੀਅਰ ਖੁਸ਼ਹਾਲ ਸਿੰਘ ਨੂੰ 8766 ਵੋਟਾਂ ਨਾਲ ਹਰਾਇਆ । ਹਲਕੇ ਵਿਚ 7 ਲੱਖ 42 ਹਜ਼ਾਰ 771 ਵੋਟਾਂ ਪਈਆਂ ਸਨ । ਪ੍ਰਤਿਭਾ ਸਿੰਘ ਨੇ ਕੁਲ ਵੋਟਾਂ ਵਿਚੋਂ 365650 ਵੋਟਾਂ (45।23 ਫੀਸਦੀ) ਹਾਸਲ ਕੀਤੀਆਂ, ਜਦਕਿ ਭਾਜਪਾ ਦੇ ਉਮੀਦਵਾਰ ਨੇ 356884 ਵੋਟਾਂ (48।05 ਫੀਸਦੀ) ਹਾਸਲ ਕੀਤੀਆਂ । 12626 ਵੋਟਰਾਂ ਨੇ ਨੋਟਾ (ਸਾਰੇ ਨਾਪਸੰਦ) ‘ਤੇ ਮੋਹਰ ਲਾਈ । ਹੋਰਨਾਂ ਉਮੀਦਵਾਰਾਂ ਵਿਚ ਅੰਬਿਕਾ ਸ਼ਿਆਮ ਨੂੰ 3578, ਮੁੰਸ਼ੀ ਠਾਕੁਰ ਨੂੰ 1211, ਅਨਿਲ ਕੁਮਾਰ ਨੂੰ 1079 ਤੇ ਸੁਭਾਸ਼ ਮੋਹਨ ਸਨੇਹੀ ਨੂੰ 1743 ਵੋਟਾਂ ਮਿਲੀਆਂ । ਇਹ ਸੀਟ ਭਾਜਪਾ ਦੇ ਲੋਕ ਸਭਾ ਮੈਂਬਰ ਰਾਮਸਵਰੂਪ ਸ਼ਰਮਾ ਦੀ ਸ਼ੱਕੀ ਹਾਲਤਾਂ ਵਿਚ ਮੌਤ ਤੋਂ ਬਾਅਦ ਖਾਲੀ ਹੋਈ ਸੀ । ਅਰਕੀ ਵਿਧਾਨ ਸਭਾ ਸੀਟ ਤੋਂ ਕਾਂਗਰਸ ਦੇ ਸੰਜੇ ਅਵਸਥੀ ਨੇ ਭਾਜਪਾ ਦੇ ਰਤਨ ਸਿੰਘ ਪਾਲ ਨੂੰ 3219 ਵੋਟਾਂ ਨਾਲ ਹਰਾਇਆ । ਅਵਸਥੀ ਨੂੰ 30798 ਤੇ ਪਾਲ ਨੂੰ 27579 ਵੋਟਾਂ ਮਿਲੀਆਂ । ਜੀਤ ਰਾਮ ਨੂੰ 547 ਵੋਟਾਂ ਮਿਲੀਆਂ, ਜਦਕਿ 1626 ਵੋਟਰਾਂ ਨੇ ਨੋਟਾ ਦਾ ਬਟਨ ਦੱਬਿਆ । ਜੁੱਬਲ-ਕੋਟਖਾਈ ਵਿਚ ਕਾਂਗਰਸ ਦੇ ਰੋਹਿਤ ਠਾਕੁਰ ਨੇ ਭਾਜਪਾ ਦੇ ਬਾਗੀ ਚੇਤਨ ਬਰਾਗਟਾ ਨੂੰ 6293 ਵੋਟਾਂ ਨਾਲ ਹਰਾਇਆ । ਇਹ ਸੀਟ ਬਰਾਗਟਾ ਦੇ ਪਿਤਾ ਤੇ ਮੰਤਰੀ ਨਰਿੰਦਰ ਬਰਾਗਟਾ ਦੀ ਮੌਤ ਕਾਰਨ ਖਾਲੀ ਹੋਈ ਸੀ ਤੇ ਭਾਜਪਾ ਨੇ ਨੀਲਮ ਸਰੈਇਕ ਨੂੰ ਟਿਕਟ ਦੇ ਦਿੱਤੀ ਸੀ । ਨੀਲਮ ਨੂੰ 2644 ਵੋਟਾਂ ਹੀ ਮਿਲੀਆਂ । ਸੁਮਨ ਕਦਮ ਨੂੰ 170 ਵੋਟਾਂ ਮਿਲੀਆਂ, ਜਦਕਿ 176 ਵੋਟਰਾਂ ਨੇ ਨੋਟਾ ਦਾ ਬਟਨ ਦੱਬਿਆ । ਫਤਿਹਪੁਰ ਸੀਟ ਤੋਂ ਕਾਂਗਰਸ ਦੇ ਭਵਾਨੀ ਸਿੰਘ ਪਠਾਨੀਆ ਨੇ ਭਾਜਪਾ ਦੇ ਬਲਦੇਵ ਠਾਕੁਰ ਨੂੰ 5789 ਵੋਟਾਂ ਨਾਲ ਹਰਾਇਆ । ਡਾ। ਰਾਜਨ ਸੁਸ਼ਾਂਤ ਨੂੰ 12927 ਵੋਟਾਂ ਪਈਆਂ, ਜਦਕਿ ਪੰਕਜ ਕੁਮਾਰ ਦਰਸ਼ੀ ਨੇ 375 ਤੇ ਡਾ। ਅਸ਼ੋਕ ਕੁਮਾਰ ਸੋਮਲ ਨੇ 295 ਵੋਟਾਂ ਹਾਸਲ ਕੀਤੀਆਂ । ਨੋਟਾ ਦਾ ਬਟਨ 389 ਵੋਟਰਾਂ ਨੇ ਦਬਾਇਆ । ਇਹ ਸੀਟ ਭਵਾਨੀ ਸਿੰਘ ਦੇ ਪਿਤਾ ਸੁਜਾਨ ਸਿੰਘ ਪਠਾਨੀਆ ਦੀ ਮੌਤ ਕਾਰਨ ਖਾਲੀ ਹੋਈ ਸੀ । ਜ਼ਿਮਨੀ ਚੋਣਾਂ ਤੋਂ ਪਹਿਲਾਂ ਮੰਡੀ ਲੋਕ ਸਭਾ ਤੇ ਜੁੱਬਲ-ਕੋਟਖਾਈ ਸੀਟਾਂ ਭਾਜਪਾ ਕੋਲ ਸਨ, ਜਦਕਿ ਅਰਕੀ ਤੇ ਫਤਿਹਪੁਰ ਕਾਂਗਰਸ ਕੋਲ ਸਨ । ਮੁੱਖ ਮੰਤਰੀ ਜੈਰਾਮ ਠਾਕੁਰ ਨੇ ਕਿਹਾ ਹੈ ਕਿ ਮਹਿੰਗਾਈ ਭਾਜਪਾ ਨੂੰ ਲੈ ਬੈਠੀ । ਕਰਨਾਟਕ ਦੀ ਸਿੰਦਗੀ ਵਿਧਾਨ ਸਭਾ ਸੀਟ ਭਾਜਪਾ ਨੇ 31 ਹਜ਼ਾਰ 185 ਵੋਟਾਂ ਦੇ ਫਰਕ ਨਾਲ, ਜਦਕਿ ਹੰਗਲ ਸੀਟ ਕਾਂਗਰਸ ਨੇ 7426 ਵੋਟਾਂ ਦੇ ਫਰਕ ਨਾਲ ਜਿੱਤੀ । ਆਂਧਰਾ ਵਿਚ ਹੁਕਮਰਾਨ ਵੀ ਐੱਸ ਆਰ ਕਾਂਗਰਸ ਨੇ ਬਦਵੇਲ ਵਿਧਾਨ ਸਭਾ ਸੀਟ 90 ਹਜ਼ਾਰ ਤੋਂ ਵੱਧ ਵੋਟਾਂ ਨਾਲ ਫਿਰ ਜਿੱਤ ਲਈ । ਮੱਧ ਪ੍ਰਦੇਸ਼ ਦੀ ਖੰਡਵਾ ਲੋਕ ਸਭਾ ਸੀਟ ‘ਤੇ ਭਾਜਪਾ ਨੇ ਕਾਂਗਰਸ ਨੂੰ 81 ਹਜ਼ਾਰ 701 ਵੋਟਾਂ ਨਾਲ ਹਰਾਇਆ । ਸੂਬੇ ਦੀਆਂ ਜੋਬਟ ਤੇ ਪਿ੍ਥਵੀਪੁਰ ਵਿਧਾਨ ਸਭਾ ਸੀਟਾਂ ਵੀ ਭਾਜਪਾ ਨੇ ਜਿੱਤ ਲਈਆਂ, ਜਦਕਿ ਰੈਗਾਓਾ ਤੋਂ ਕਾਂਗਰਸ ਜੇਤੂ ਰਹੀ । ਰੈਗਾਓਾ ਸੀਟ ਕਾਂਗਰਸ ਨੇ 31 ਸਾਲ ਬਾਅਦ ਜਿੱਤੀ ਹੈ । ਦਾਦਰਾ-ਨਗਰ ਹਵੇਲੀ ਲੋਕ ਸਭਾ ਸੀਟ ਸ਼ਿਵ ਸੈਨਾ ਦੀ ਕਲਾਵਤੀ ਡੇਲਕਰ ਨੇ ਜਿੱਤ ਲਈ । ਸ਼ਿਵ ਸੈਨਾ ਨੇ ਮਹਾਰਾਸ਼ਟਰ ਤੋਂ ਬਾਹਰ ਇਹ ਪਹਿਲੀ ਲੋਕ ਸਭਾ ਸੀਟ ਜਿੱਤੀ ਹੈ । ਡੇਲਕਰ ਦੇ ਪਤੀ ਮੋਹਨ ਡੇਲਕਰ ਆਜ਼ਾਦ ਜਿੱਤੇ ਸਨ ਤੇ ਮੁੰਬਈ ਦੇ ਹੋਟਲ ਵਿਚ ਸ਼ੱਕੀ ਹਾਲਤਾਂ ਵਿਚ ਮਰੇ ਮਿਲੇ ਸਨ । ਭਾਜਪਾ ਉਮੀਦਵਾਰ ਦੂਜੇ ਤੇ ਕਾਂਗਰਸ ਉਮੀਦਵਾਰ ਤੀਜੇ ਨੰਬਰ ‘ਤੇ ਰਹੇ । ਮੋਹਨ ਡੇਲਕਰ 1989 ਤੋਂ ਭਾਜਪਾ, ਕਾਂਗਰਸ, ਭਾਰਤੀ ਨਵ ਸ਼ਕਤੀ ਪਾਰਟੀ ਤੇ ਆਜ਼ਾਦ ਉਮੀਦਵਾਰ ਵਜੋਂ 7 ਵਾਰ ਜਿੱਤ ਚੁੱਕੇ ਸਨ । ਮਹਾਰਾਸ਼ਟਰ ਦੀ ਦੇਗੁਲਰ ਵਿਧਾਨ ਸਭਾ ਸੀਟ ‘ਤੇ ਕਾਂਗਰਸ ਨੇ ਆਪਣਾ ਕਬਜ਼ਾ ਬਰਕਰਾਰ ਰੱਖਿਆ ਹੈ । ਬਿਹਾਰ ਦੀ ਕੁਸ਼ੇਸ਼ਵਰਸਥਾਨ ਵਿਧਾਨ ਸਭਾ ਸੀਟ ਜੇ ਡੀ ਯੂ ਨੇ 12 ਹਜ਼ਾਰ 698 ਵੋਟਾਂ ਨਾਲ ਮੁੜ ਜਿੱਤੀ ਲਈ । ਦੂਜੀ ਸੀਟ ਤਾਰਾਪੁਰ ਵਿਚ ਜੇ ਡੀ ਯੂ 3821 ਵੋਟਾਂ ਦੇ ਫਰਕ ਨਾਲ ਜੇਤੂ ਰਹੀ । ਚੋਣ ਪ੍ਰਚਾਰ ਵਿਚ ਲਾਲੂ ਦੀ ਐਂਟਰੀ ਦੇ ਬਾਵਜੂਦ ਰਾਜਦ ਜਲਵਾ ਨਹੀਂ ਦਿਖਾ ਸਕਿਆ । ਗੱਠਜੋੜ ਤੋਂ ਬਾਹਰ ਹੋ ਕੇ ਲੜੀ ਕਾਂਗਰਸ ਦਾ ਹਾਲ ਮਾੜਾ ਰਿਹਾ । ਰਾਜਸਥਾਨ ਦੀਆਂ ਦੋਨੋਂ ਵਿਧਾਨ ਸਭਾ ਸੀਟਾਂ ਕਾਂਗਰਸ ਨੇ ਜਿੱਤ ਲਈਆਂ ਹਨ । ਧਰੀਆਵਦ ਵਿਚ ਭਾਜਪਾ ਆਪਣੇ ਗੜ੍ਹ ‘ਚ ਤੀਜੇ ਸਥਾਨ ‘ਤੇ ਰਹੀ । ਆਜ਼ਾਦ ਉਮੀਦਵਾਰ ਦੂਜੇ ਸਥਾਨ ‘ਤੇ ਰਿਹਾ । ਵੱਲਭਨਗਰ ਵਿਚ ਕਾਂਗਰਸ ਦੀ ਪ੍ਰੀਤੀ ਸ਼ਕਤਾਵਤ ਨੇ ਭਾਜਪਾ ਦੇ ਹਿੰਮਤ ਸਿੰਘ ਝਾਲਾ ਨੂੰ 20 ਹਜ਼ਾਰ ਤੋਂ ਵੱਧ ਵੋਟਾਂ ਨਾਲ ਹਰਾਇਆ ।

Real Estate