ਮੋਦੀ ਦੀ ਰੈਲੀ ‘ਚ ਬੰਬ ਧਮਾਕੇ ਕਰਨ ਦੇ ਮਾਮਲੇ ‘ਚ 4 ਨੂੰ ਫਾਂਸੀ , 2 ਨੂੰ ਉਮਰ ਕੈਦ

94

2013 ‘ਚ ਪਟਨਾ ਦੇ ਗਾਂਧੀ ਮੈਦਾਨ ‘ਚ ਹੋਏ ਬੰਬ ਧਮਾਕਿਆਂ ਦੇ ਮਾਮਲੇ ‘ਚ ਐਨਆਈਏ ਅਦਾਲਤ ਨੇ 9 ਦੋਸ਼ੀਆਂ ਨੂੰ ਸਜ਼ਾ ਸੁਣਾ ਦਿੱਤੀ ਹੈ। ਵਿਸ਼ੇਸ਼ ਐਨਆਈਏ ਅਦਾਲਤ ਨੇ ਚਾਰ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਜਦਕਿ ਦੋ ਨੂੰ ਉਮਰ ਕੈਦ, ਦੋ ਦੋਸ਼ੀਆਂ ਨੂੰ 10-10 ਸਾਲ ਦੀ ਕੈਦ ਤੇ ਇਕ ਨੂੰ ਸੱਤ ਸਾਲ ਦੀ ਸਜ਼ਾ ਸੁਣਾਈ ਹੈ। ਐਨਆਈਏ ਅਦਾਲਤ ਨੇ ਉਮਰ ਸਿੱਦੀਕੀ, ਅਹਿਮਦ ਹੁਸੈਨ, ਅਜ਼ਹਰੂਦੀਨ ਕੁਰੈਸ਼ੀ, ਹੈਦਰ ਅਲੀ, ਇਮਤਿਆਜ਼ ਅੰਸਾਰੀ, ਮੋਜੀਬੁੱਲਾ ਅੰਸਾਰੀ, ਫਿਰੋਜ਼ ਅਹਿਮਦ ਅਤੇ ਨੁਮਾਨ ਅੰਸਾਰੀ ਨੂੰ ਆਈਪੀਸੀ ਐਕਟ ਦੀਆਂ ਵੱਖ-ਵੱਖ ਧਾਰਾਵਾਂ, ਵਿਸਫੋਟਕ ਐਕਟ ਦੀਆਂ ਵੱਖ-ਵੱਖ ਧਾਰਾਵਾਂ, ਯੂਏਪੀਏ ਐਕਟ ਤਹਿਤ ਦੋਸ਼ੀ ਠਹਿਰਾਇਆ। ਇਹਨਾਂ ‘ਚੋਂ ਇੱਕ ਨਾਬਾਲਗ ਸੀ, ਜਿਸ ਦਾ ਕੇਸ ਜੁਵੇਨਾਈਲ ਕੋਰਟ ਵਿੱਚ ਭੇਜਿਆ ਗਿਆ ਸੀ। 27 ਅਕਤੂਬਰ 2013 ਨੂੰ ਉਸ ਵੇਲੇ ਨਰਿੰਦਰ ਮੋਦੀ ਦੀ ਹੁੰਕਾਰ ਰੈਲੀ ਵਿਚ ਬੰਬ ਧਮਾਕੇ ਹੋਏ ਸਨ ਜਿਸ ‘ਚ ਅਦਾਲਤ ਨੇ 10 ‘ਚੋਂ 9 ਜਣਿਆ ਨੂੰ ਦੋਸ਼ੀ ਕਰਾਰ ਦੇ ਦਿੱਤਾ ਸੀ ਤੇ ਹੁਣ ਉਨ੍ਹਾਂ ਨੂੰ ਸਜ਼ਾ ਸੁਣਾਈ ਗਈ ਹੈ। ਇਸ ਘਟਨਾ ‘ਚ 6 ਲੋਕਾਂ ਦੀ ਜਾਨ ਚਲੀ ਗਈ ਸੀ ਤੇ 85 ਲੋਕ ਜ਼ਖ਼ਮੀ ਹੋ ਗਏ ਸਨ।

Real Estate