ਪੰਜਾਬ ‘ਚ ਡੀਜ਼ਲ ਵੀ 100 ਪਾਰ

71

ਪੰਜਾਬ ‘ ਚ ਡੀਜ਼ਲ 100 ਰੁਪਏ ਪ੍ਰਤੀ ਲੀਟਰ ਤੋਂ ਟੱਪ ਗਿਆ ਹੈ। ਜਿਸ ਦਾ ਸਿੱਧਾ ਕਿਸਾਨਾਂ ‘ ਤੇ ਪੈ ਰਿਹਾ ਹੈ ਕਿਉਂਕਿ ਡੀਜ਼ਲ ਦੀ ਵੱਡੀ ਖਪਤ ਕਿਸਾਨ ਹੀ ਕਰਦੇ ਹਨ। ਇਸ ਤੋਂ ਇਲਾਵਾ ਟਰਾਂਸਪੋਰਟ ਖੇਤਰ ਉੱਪਰ ਵੀ ਡੀਜ਼ਲ ਦਾ ਅਸਰ ਪੈ ਰਿਹਾ ਹੈ ਜਿਸ ਨਾਲ ਭਾੜੇ ਵਧਣਗੇ। ਭਾੜੇ ਤੇ ਕਿਰਾਏ ਵਧਣ ਨਾਲ ਚੀਜ਼ਾਂ ਦੇ ਭਾਅ ਵੀ ਵਧਣਗੇ। ਪਹਿਲੀ ਨਵੰਬਰ ਨੂੰ ਪੰਜਾਬ ‘ ਚ ਪੈਟਰੋਲ ਦੀ ਕੀਮਤ 110.61 ਰੁਪਏ ਪ੍ਰਤੀ ਲੀਟਰ ਹੋ ਗਈ ਜਦੋਂਕਿ ਡੀਜ਼ਲ ਦੀ ਕੀਮਤ 100.59 ਰੁਪਏ ਪ੍ਰਤੀ ਲੀਟਰ ‘ ਤੇ ਪਹੁੰਚ ਗਈ ਹੈ। ਇਸ ਦੇ ਨਾਲ ਹੀ ਰਾਜਧਾਨੀ ਚੰਡੀਗੜ੍ਹ ‘ ਚ ਡੀਜ਼ਲ ਦੀ ਕੀਮਤ 98.16 ਰੁਪਏ ਤੇ ਪੈਟਰੋਲ ਦੀ ਕੀਮਤ 105.59 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਤੇਲ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਤੋਂ ਲੋਕ ਚਿੰਤਤ ਹਨ।
ਸਰਕਾਰ ਨੇ ਪੈਟਰੋਲੀਅਮ ਪਦਾਰਥਾਂ ‘ ਤੇ ਐਕਸਾਈਜ਼ ਡਿਊਟੀ ਦੇ ਰੂਪ ‘ ਚ ਚਾਲੂ ਵਿੱਤੀ ਸਾਲ ਦੀ ਪਹਿਲੀ ਛਿਮਾਹੀ ‘ ਚ 43,000 ਕਰੋੜ ਰੁਪਏ ਹੋਰ ਕਮਾਏ ਹਨ।

Real Estate