ਇੰਦਰਾ ਗਾਂਧੀ ਦੀ ਬਰਸੀ ‘ਤੇ ਮੌਕੇ ਇਸ਼ਤਿਹਾਰ ਨਾ ਦੇਣ ‘ਤੇ ਜਾਖੜ ਚੰਨੀ ਸਰਕਾਰ ਤੋਂ ਔਖਾ

106

ਪੰਜਾਬ ਕਾਂਗਰਸ ਦੇ ਸਾਬਕਾ ਪਰਧਾਨ ਸੁਨੀਲ ਜਾਖੜ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਬਰਸੀ ਮੌਕੇ ਉਨ੍ਹਾ ਨੂੰ ਯਾਦ ਕਰਨ ਲਈ ਅਖਬਾਰਾਂ ਵਿਚ ਇਸ਼ਤਿਹਾਰ ਜਾਰੀ ਕਰਨ ‘ਚ ਕਥਿਤ ਤੌਰ ‘ਤੇ ਨਾਕਾਮ ਰਹਿਣ ਲਈ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਸਰਕਾਰ ‘ਤੇ ਵਿਅੰਗ ਕੀਤਾ ਹੈ । ਸਾਬਕਾ ਪ੍ਰਧਾਨ ਮੰਤਰੀ ਦੀ ਯਾਦ ਵਿਚ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੱਲੋਂ ਪਿਛਲੇ ਸਾਲ ਜਾਰੀ ਕੀਤੇ ਗਏ ਪੰਜਾਬ ਸਰਕਾਰ ਦੇ ਇਸ਼ਤਿਹਾਰ ਨੂੰ ਟੈਗ ਕਰਦਿਆਂ ਜਾਖੜ ਨੇ ਟਵੀਟ ਕੀਤਾ-ਮੈਂ ਸਮਝ ਸਕਦਾ ਹਾਂ ਕਿ ਭਾਜਪਾ ‘ਭਾਰਤ ਦੀ ਆਇਰਨ ਲੇਡੀ’ ਨੂੰ ਇਤਿਹਾਸ ਤੋਂ ਮਿਟਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਕੀ ਹਾਲੇ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਨਹੀਂ ਹੈ । ਉਨ੍ਹਾ ਇਕ ਹੋਰ ਟਵੀਟ ਵਿਚ ਜਗਦੀਸ਼ ਟਾਈਟਲਰ ਦਾ ਨਾਂਅ ਲਏ ਬਗੈਰ ਕਿਹਾ ਕਿ ਕੀ ਅਜਿਹਾ ਦੋ ਦਿਨ ਪਹਿਲਾਂ ਹੋਈ ਨਿਯੁਕਤੀ ਦੇ ਖੜ੍ਹੇ ਹੋਏ ਵਿਵਾਦ ਦਾ ਨਤੀਜਾ ਹੈ । ਯਾਦ ਰਹੇ ਕਿ ਟਾਈਟਲਰ ਦੀ ਦਿੱਲੀ ਕਾਂਗਰਸ ਕਮੇਟੀ ਵਿਚ ਪਰਮਾਨੈਂਟ ਇਨਵਾਇਟੀ ਵਜੋਂ ਨਿਯੁਕਤੀ ਕਾਰਨ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ ।

Real Estate