ਹੁਣ ਕਾਂਗਰਸ ਨਾਲ ਗੱਲਬਾਤ ਦਾ ਦੌਰ ਖਤਮ ਹੋ ਗਿਆ , ਨਵੀਂ ਪਾਰਟੀ ਦਾ ਐਲਾਨ ਛੇਤੀ ਕਰਾਂਗਾ – ਕੈਪਟਨ

91

ਪਟਿਆਲਾ ਤੋਂ ਕਾਂਗਰਸੀ ਵਿਧਾਇਕ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਇੱਕ ਵਾਰ ਫਿਰ ਕਾਂਗਰਸ ਵਿੱਚ ਸ਼ਾਮਲ ਹੋਣ ਦੀ ਖਬਰ ਬਾਰੇ ਆਪਣਾ ਪੱਖ ਸਪੱਸ਼ਟ ਕਰ ਦਿੱਤਾ ਹੈ। ਸ਼ਨੀਵਾਰ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਨਾਲ ਪਰਦੇ ਦੇ ਪਿੱਛੇ ਦੀ ਗੱਲਬਾਤ ਤੋਂ ਇਨਕਾਰ ਕੀਤਾ ਅਤੇ ਕਿਹਾ ਕਿ ਉਹ ਦੁਬਾਰਾ ਪਾਰਟੀ ਵਿੱਚ ਸ਼ਾਮਲ ਹੋਣਗੇ। ਕੈਪਟਨ ਨੇ ਕਿਹਾ ਹੈ ਕਿ, ‘ਕਾਂਗਰਸ ਨਾਲ ਚੱਲ ਰਹੀ ਗੱਲਬਾਤ ਦੀਆਂ ਰਿਪੋਰਟਾਂ ਗਲਤ ਹਨ। ਗੱਲਬਾਤ ਦਾ ਸਮਾਂ ਸਮਾਪਤ ਹੋ ਗਿਆ ਹੈ। ਮੈਂ ਸੋਨੀਆ ਗਾਂਧੀ ਦੇ ਸਮਰਥਨ ਲਈ ਉਨ੍ਹਾਂ ਦਾ ਧੰਨਵਾਦੀ ਹਾਂ, ਪਰ ਮੈਂ ਹੁਣ ਕਾਂਗਰਸ ਵਿੱਚ ਨਹੀਂ ਰਹਾਂਗਾ। ਉਹ ਨਵੀਂ ਪਾਰਟੀ ਦਾ ਐਲਾਨ ਛੇਤੀ ਕਰਨਗੇ ਕਾਂਗਰਸ ਨਾਲ ਗੱਲਬਾਤ ਦੀਆਂ ਖਬਰਾਂ ਦਰਮਿਆਨ ਕੈਪਟਨ ਅਮਰਿੰਦਰ ਸਿੰਘ ਨੇ ਸਪੱਸ਼ਟ ਕੀਤਾ ਕਿ ਹੁਣ ਸਮਾਂ ਖਤਮ ਹੋ ਗਿਆ ਹੈ। ਇਹ ਮੇਰਾ ਅੰਤਮ ਫੈਸਲਾ ਹੈ ਅਤੇ ਮੈਂ ਛੇਤੀ ਹੀ ਨਵੀਂ ਪਾਰਟੀ ਦਾ ਐਲਾਨ ਕਰਾਂਗਾ। ਉਹਨਾਂ ਇਹ ਵੀ ਲਿਖਿਆ ਸੋਨੀਆ ਗਾਂਧੀ ਵੱਲੋਂ ਦਿੱਤੇ ਸਮਰਥਨ ਲਈ ਉਨ੍ਹਾਂ ਦਾ ਦਾ ਧੰਨਵਾਦੀ ਹਾਂ ਪਰ ਹੁਣ ਕਾਂਗਰਸ ਵਿੱਚ ਨਹੀਂ ਰਹਾਂਗਾ।

Real Estate