ਯੂਕੇ ਅਤੇ ਫਰਾਂਸ ਫਿਸ਼ਿੰਗ ਦੇ ਮਸਲੇ ਉੱਪਰ ਆਮੋ ਸਾਹਮਣੇ

93

ਦਵਿੰਦਰ ਸਿੰਘ ਸੋਮਲ

ਯੂਕੇ ਅਤੇ ਫਰਾਂਸ ਵਿਚਕਾਰ ਸਮੁੰਦਰ ਚੋ ਮੱਛੀਆ ਫੜ੍ਹਨ ਦੇ ਮਸਲੇ ਨੂੰ ਲੇ ਕੇ ਇੱਕਦਮ ਗਰਮੀ ਵਧ ਗਈ ਹੈ।ਫਰਾਂਸ ਨੇ ਕਿਹਾ ਹੈ ਕੇ ਲਾਇੰਸੈਸ ਵਾਲਾ ਮਸਲਾ ਮੰਗਲਵਾਰ ਤੱਕ ਨਹੀ ਸੁਲਝਦਾ ਤਾਂ ਫਰਾਂਸ ਬ੍ਰਿਟੈਸ਼ ਕਿਸ਼ਤੀਆ ਨੂੰ ਉੱਥੇ ਰੁਕਣ ਤੋ ਰੋਕ ਸਕਦਾ ਹੈ।ਯੂਕੇ ਇੰਨਵਾਇਰਮੈਂਟ ਸੈਕਟਰੀ ਜੌਰਜ ਜਸਟਿਸ ਨੇ ਫਰੈਚ ਅਧਿਕਾਰੀਆ ਵਲੋ ਵਰਤੀ ਭਾਸ਼ਾ ਨੂੰ ਭੜਕਾਊ ਦੱਸਿਆ ਹੈ ਤੇ ਉਹਨਾਂ ਕਿਹਾ ਇਸ ਤਰਾ ਦੀ ਖੇਡਾ ਤਾਂ ਦੋਵੇ ਖੇਡ ਸਕਦੇ ਨੇ।ਜਿਕਰਯੋਗ ਹੈ ਕੀ ਫਰਾਂਸ ਨੇ ਬੀਤੇ ਕੱਲ ਵੀਰਵਾਰ ਨੂੰ ਇੱਕ ਬ੍ਰਿਟਸ਼ ਟਰੌਲਰ ਸੀਜ ਕਰ ਲਿਆ ਅਤੇ ਇੱਕ ਨੂੰ ਜੁਰਮਾਨਾ ਕੀਤਾ।ਯੂਕੇ ਸਰਕਾਰ ਨੇ ਇਸ ਗੱਲ ਤੇ ਜੋਰ ਦੇਕੇ ਕਿਹਾ ਹੈ ਕੇ ਡੀਟੈਨ ਕੀਤੀ ਕਿਸ਼ਤੀ ਕੋਲ ਲਾਇੰਸੈਸ ਸੀ ਜੋ ਹੋ ਸਕਦਾ ਹੈ ਕੇ ਬਾਅਦ ਵਿੱਚ ਕਿਸੇ ਕਾਰਣ ਜੋ ਕੇ ਸਪੱਸ਼ਟ ਨਹੀ ਉਸ ਕਰਕੇ ਸੂਚੀ ਤੋ ਹੱਟਿਆ ਹੋਵੇ।
ਬੀਬੀਸੀ ਨੇ ਆਪਣੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਕੀ ਨੰਬਰ 10 ਪ੍ਰਧਾਨ ਮੰਤਰੀ ਦਫਤਰ ਇਸ ਗੱਲ ਤੋ ਹੈਰਾਨ ਅਤੇ ਚਿੰਤਤ ਹੈ ਕੇ ਕਿਵੇ ਇੱਕਦਮ ਝਗੜਾ ਵੱਧ ਗਿਆ।
ਯੂਕੇ ਇੰਨਵਾਇਰਮੈਂਟ ਸੈਕਟਰੀ ਜੋਰਜ ਜਸਟਿਸ ਨੇ ਸਕਾਈ ਨਿਊਜ ਨੂੰ ਦੱਸਿਆ ਕੇ ਬਰੈਗਜਿਟ ਤੋ ਬਾਅਦ ਯੂਕੇ ਨੇ 1700 ਵੈਸਲਸ (ਕਿਸ਼ਤੀਆ)ਨੂੰ ਲਾਇਸੈਸ ਦਿੱਤੇ ਨੇ ਜਿਹਨਾਂ ਅੰਦਰ 750 ਫਰੈਂਚ ਫਿਸ਼ਿੰਗ ਬੋਟਸ ਵੀ ਨੇ।
ਉਹਨਾ ਕਿਹਾ ਕੇ ਬਚੀਆ 55 ਵੈਸਲਸ (ਬੋਅਟਸ )ਜਿਹਨਾਂ ਦੀ ਯੂਕੇ ਨੇ ਡੇਟੇ ਨਾਲ ਮੱਦਦ ਕਰਨ ਦੀ ਵੀ ਕੋਸ਼ਿਸ਼ ਕੀਤੀ ਪਰ ਸਾਬਿਤ ਨਹੀ ਹੋ ਸਕਿਆ ਕੇ ਉਹ ਜਰਸੀ(ਬਰਤਾਨੀਆ ਦਾ ਟਾਪੂ)ਦੇ ਪਾਣੀਆ ਵਿੱਚ ਪਹਿਲਾ ਫਿਸ਼ਿੰਗ ਕਰਦੇ ਰਹੇ ਨੇ ਇਸੇ ਲਈ ਟਰੈਡ ਐਡ ਕੌਪਰੈਸ਼ਨ ਅਗਰੀਮੈਂਟ ਵਿਦ ਦਾ ਈਯੂ ਤਹਿਤ ਉਹਨਾਂ ਨੂੰ ਲਾਇਸੈਸ ਨਹੀ ਮਿਲ ਸਕਿਆ।
ਜਿਕਰਯੋਗ ਹੈ ਕੀ ਯੂਕੇ ਵਲੋ 55 ਫਰੈਂਚ ਕਿਸ਼ਤੀਆ ਨੂੰ ਲਾਇਸੈਸ ਨਾ ਦੇਣ ਤੋ ਬਾਅਦ ਹੀ ਦੋਵਾ ਮੁੱਲਖਾ ਦਰਮਿਆਨ ਤਲਖੀ ਵਧੀ ਹੈ ਜਿਸ ਲਈ ਯੂਕੇ ਸਰਕਾਰ ਦਾ ਕਹਿਣਾ ਹੈ ਕੀ ਉਹਨਾਂ ਵਲੋ ਸਾਰੀਆ ਲੋੜਾ ਪੂਰੀਆ ਨਹੀ ਸੰਨ ਪਰ ਫਰਾਸ ਦਾ ਦਾਅਵਾ ਹੈ ਕੀ ਬ੍ਰਿਟੈਨ ਇੱਥੇ ਗਲਤ ਹੈ।

Real Estate