ਕੈਨੇਡਾ : 36 ਸਾਲਾਂ ਪੰਜਾਬੀ ਚੋਰੀ ਦੇ ਦੋਸ਼ਾਂ ਤਹਿਤ ਗ੍ਰਿਫਤਾਰ

126

ਕੈਨੇਡਾ ਦੇ ਪੀਲ ਰੀਜਨ ‘ਚ ਜੁਲਾਈ ਤੋਂ ਸਤੰਬਰ ਵਿਚਾਲੇ ਕਈ ਥਾਵਾਂ ‘ਤੇ ਹੋਈਆਂ ਚੋਰੀਆਂ ਦੇ ਮਾਮਲੇ ‘ਚ ਪੁਲਿਸ ਨੇ 36 ਸਾਲ ਦੇ ਭੁਪਿੰਦਰ ਸੰਧੂ ਨੂੰ ਗ੍ਰਿਫ਼ਤਾਰ ਕਰਦਿਆਂ ਵੱਖ-ਵੱਖ ਦੋਸ਼ ਆਇਦ ਕੀਤੇ ਹਨ। ਪੀਲ ਰੀਜਨਲ ਪੁਲਿਸ ਦੀ 22 ਡਵੀਜ਼ਨ ਦੇ ਜਾਂਚਕਰਤਾਵਾਂ ਮੁਤਾਬਕ ਚੋਰੀ ਦੀਆਂ ਵਾਰਦਾਤਾਂ ਦੌਰਾਨ ਆਟੋਮੇਟਡ ਟੈਲਰ ਮਸ਼ੀਨਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਅਤੇ ਡੂੰਘਾਈ ਨਾਲ ਕੀਤੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਹਰ ਥਾਂ ’ਤੇ ਇਕ ਖਾਸ ਤਰੀਕਾ ਵਰਤਿਆ ਗਿਆ। ਪੁਲਿਸ ਨੇ ਸ਼ੱਕੀ ਦੀ ਸ਼ਨਾਖ਼ਤ ਭੁਪਿੰਦਰ ਸੰਧੂ ਵਜੋਂ ਕੀਤੀ ਜਿਸ ਵਿਰੁੱਧ ਬਰੇਕ ਐਂਡ ਐਂਟਰ ਦੇ ਪੰਜ ਦੋਸ਼ ਆਇਦ ਕੀਤੇ ਗਏ ਹਨ ਜਦਕਿ ਚੋਰੀ ਦੇ ਦੋ ਅਤੇ ਪ੍ਰੋਬੇਸ਼ਨ ਦੀ ਉਲੰਘਣਾ ਦੇ ਪੰਜ ਦੋਸ਼ ਆਇਦ ਕੀਤੇ ਗਏ। ਇਸ ਤੋਂ ਇਲਾਵਾ ਅਪਰਾਧ ਰਾਹੀਂ ਹਾਸਲ ਪ੍ਰਾਪਰਟੀ ਰੱਖਣ ਅਤੇ ਜ਼ਿੰਦੇ ਤੋੜਨ ਲਈ ਵਰਤੇ ਔਜ਼ਾਰ ਰੱਖਣ ਦੇ ਦੋਸ਼ ਵੱਖਰੇ ਤੌਰ ‘ਤੇ ਲਾਏ ਗਏ ਹਨ। ਭੁਪਿੰਦਰ ਸੰਧੂ ਨੂੰ ਗ੍ਰਿਫ਼ਤਾਰੀ ਮਗਰੋਂ ਬਰੈਂਪਟਨ ਦੀ ਉਨਟਾਰੀਓ ਕੋਰਟ ਆਫ਼ ਜਸਟਿਸ ਵਿਚ ਪੇਸ਼ ਕੀਤਾ ਗਿਆ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਚੋਰੀ ਦੀਆਂ ਇਨ੍ਹਾਂ ਵਾਰਦਾਤਾਂ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰ ਦੇ ਅਫ਼ਸਰਾਂ ਨਾਲ 905 453-2121 ਐਕਸਟੈਨਸ਼ਨ 2233 ’ਤੇ ਕਾਲ ਕੀਤੀ ਜਾਵੇ। ਗੁਪਤ ਤਰੀਕੇ ਨਾਲ ਜਾਣਕਾਰੀ ਦੇਣ ਲਈ 1-800-222 ਟਿਪਸ 8477 ‘ਤੇ ਕਾਲ ਕੀਤੀ ਜਾ ਸਕਦੀ ਹੈ।

 

Real Estate