ਅਮਰੀਕਾ ਨੇ ਭਾਰਤ ਨੂੰ 15 ਮਿਲੀਅਨ ਡਾਲਰ ਮੁੱਲ ਦੀਆਂ 248 ਪੁਰਾਤਨ ਵਸਤਾਂ ਕੀਤੀਆਂ ਵਾਪਸ

111

ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆ)
ਅਮਰੀਕਾ ਦੁਆਰਾ ਵੀਰਵਾਰ ਨੂੰ ਲੱਖਾਂ ਡਾਲਰ ਮੁੱਲ ਦੀਆਂ 248 ਪੁਰਾਤਨ ਵਸਤਾਂ ਵਾਪਸ ਕੀਤੀਆਂ ਗਈਆਂ ਹਨ, ਜਿਸ ਵਿੱਚ 12 ਵੀਂ ਸਦੀ ਵੇਲੇ ਦਾ ਕਾਂਸੀ ਦਾ ਸ਼ਿਵ ਨਟਰਾਜ ਵੀ ਸ਼ਾਮਲ ਹੈ। ਇਹਨਾਂ ਪੁਰਾਤਨ ਵਸਤਾਂ ਦੀ ਕੀਮਤ 15 ਮਿਲੀਅਨ ਅਮਰੀਕੀ ਡਾਲਰ ਦੱਸੀ ਗਈ ਹੈ। ਮੈਨਹੱਟਨ ਦੇ ਜ਼ਿਲ੍ਹਾ ਅਟਾਰਨੀ ਸੀ. ਵਾਂਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਇੱਕ ਦਹਾਕੇ ਵਿੱਚ ਪੰਜ ਵੱਖ-ਵੱਖ ਅਪਰਾਧਿਕ ਜਾਚਾਂ ਦੌਰਾਨ ਬਰਾਮਦ ਇਹ ਕਲਾਕ੍ਰਿਤੀਆਂ ਪ੍ਰਾਚੀਨ ਅਤੇ ਆਧੁਨਿਕ ਭਾਰਤ ਵਿਚਾਲੇ ਸੱਭਿਆਚਾਰਕ ਪ੍ਰਤੀਕ ਹੈ। ਅਮਰੀਕਾ ਨੇ ਭਾਰਤ ਦੇ ਕੌਂਸਲ ਜਨਰਲ ਰਣਧੀਰ ਜੈਸਵਾਲ ਅਤੇ ਯੂ ਐਸ ਹੋਮਲੈਂਡ ਸਕਿਓਰਿਟੀ ਇਨਵੈਸਟੀਗੇਸ਼ਨ (ਐਚ ਐਸ ਆਈ) ਦੇ ਡਿਪਟੀ ਸਪੈਸ਼ਲ ਏਜੰਟ ਇਨ ਚਾਰਜ ਏਰਿਕ ਰੋਜ਼ਨਬਲਾਟ ਦੀ ਹਾਜ਼ਰੀ ਵਿੱਚ ਇੱਕ ਸਮਾਰੋਹ ਦੌਰਾਨ 15 ਮਿਲੀਅਨ ਅਮਰੀਕੀ ਡਾਲਰ ਮੁੱਲ ਦੀਆਂ 248 ਪੁਰਾਤਨ ਵਸਤਾਂ ਭਾਰਤ ਨੂੰ ਵਾਪਸ ਕਰ ਦਿੱਤੀਆਂ। ਇਸ ਦੌਰਾਨ ਜੈਸਵਾਲ ਨੇ ਭਾਰਤ ਨੂੰ ਪੁਰਾਤਨ ਵਸਤਾਂ ਦੀ ਵਾਪਸੀ ਵਿੱਚ ਸਹਾਇਤਾ ਅਤੇ ਸਹਿਯੋਗ ਲਈ ਮੈਨਹੱਟਨ ਡਿਸਟ੍ਰਿਕਟ ਅਟਾਰਨੀ (ਡੀ ਏ) ਦਫਤਰ ਦਾ ਧੰਨਵਾਦ ਕੀਤਾ। ਐਚ ਐਸ ਆਈ ਨਿਊਯਾਰਕ ਦੇ ਕਾਰਜਕਾਰੀ ਸਪੈਸ਼ਲ ਏਜੰਟ ਇਨ ਚਾਰਜ ਰਿਕੀ ਪਟੇਲ ਅਨੁਸਾਰ ਇਹ ਕਲਾਕ੍ਰਿਤੀਆਂ ਭਾਰਤ ਦੀ ਅਮੀਰ ਸੱਭਿਆਚਾਰਕ ਵਿਰਾਸਤ ਦਾ ਹਿੱਸਾ ਹਨ ਅਤੇ ਇਹ ਭਾਰਤ ਦੇ ਲੋਕਾਂ ਕੋਲ ਵਾਪਸ ਜਾ ਰਹੀਆਂ ਹਨ।

Real Estate