ਸਮੁੰਦਰੀ ਜਵਾਲਾਮੁਖੀ ਫਟਿਆ, ਅੰਦਰੋਂ ਨਿਕਲੇ ਦੋ ਦਰਜਨ ਜਹਾਜ਼

120

ਜਾਪਾਨ ਦੀ ਰਾਜਧਾਨੀ ਟੋਕੀਓ ਦੇ ਕੋਲ ਪ੍ਰਸ਼ਾਂਤ ਮਹਾਸਾਗਰ ਦੇ ਅੰਦਰ ਇੱਕ ਜਵਾਲਾਮੁਖੀ ਫਟ ਗਿਆ । ਕੁਝ ਭੁਚਾਲ ਆਏ, ਇਸ ਤੋਂ ਬਾਅਦ ਸਮੁੰਦਰ ‘ਚੋਂ ਦੂਜੀ ਵਿਸ਼ਵ ਯੁੱਧ ਦੇ ਡੁੱਬੇ ਹੋਏ ਦੋ ਦਰਜਨ ਜਹਾਜ਼ ਬਹਾਰ ਆ ਗਏ ।
ਜਾਪਾਨ ਦੇ ਆਲ ਨਿਪੋ ਨਿਊਜ਼ (ਏ ਐੱਨ ਐੱਨ) ਦੇ ਹੈਲੀਕਾਪਟਰ ਤੋਂ ਲਈਆਂ ਤਸਵੀਰਾਂ ‘ਚ ਇਨ੍ਹਾਂ ਜਹਾਜ਼ਾਂ ਨੂੰ ਦੇਖਿਆ । ਹੈਲੀਕਾਪਟਰ ਭੁਚਾਲ ਦੀਆਂ ਗਤੀਵਿਧੀਆਂ ਅਤੇ ਜਵਾਲਾਮੁਖੀ ਧਮਾਕੇ ਤੋਂ ਬਾਅਦ ਸਮੁੰਦਰੀ ਇਲਾਕੇ ਤੋਂ ਖ਼ਬਰਾਂ ਲਈ ਤਸਵੀਰਾਂ ਲੈ ਰਿਹਾ ਸੀ । ਟੋਕੀਓ ਤੋਂ 1200 ਕਿਲੋਮੀਟਰ ਦੱਖਣ ‘ਚ ਪ੍ਰਸ਼ਾਂਤ ਮਹਾਂਸਾਗਰ ‘ਚ ਸਥਿਤ ਈਯੋ ਜੀਮਾ ਦੀਪ ਕੋਲ ਦੂਜੇ ਵਿਸ਼ਵ ਯੁੱਧ ਦੇ 24 ਜਹਾਜ਼ ਦੇਖੇ ਗਏ । ਇਹ ਸਮੁੰਦਰ ਦੇ ਅੰਦਰ ਡੁੱਬੇ ਹੋਏ ਸਨ, ਪਰ ਫੁਕੁਤੋਕੂ-ਓਕਾਨੋਬਾ ਜਵਾਲਾਮੁਖੀ ਫਟਣ ਅਤੇ ਭੁਚਾਲ ਆਉਣ ਕਾਰਨ ਇਹ ਕਿਸੇ ਤਰ੍ਹਾਂ ਬਹਾਰ ਨਿਕਲ ਆਏ । ਜੋ ਜ਼ਿਆਦਾਤਰ ਟਰਾਂਸਪੋਰਟ ਲਈ ਵਰਤੇ ਜਾਂਦੇ ਸਨ, ਜਿਨ੍ਹਾਂ ਨੂੰ ਅਮਰੀਕੀ ਜਲ ਸੈਨਾ ਨੇ ਜ਼ਬਤ ਕਰ ਲਿਆ ਸੀ । ਦੂਜੀ ਵਿਸ਼ਵ ਜੰਗ ਦੌਰਾਨ ਇਸ ਸਥਾਨ ‘ਤੇ ਹੋਈ ਲੜਾਈ ਨੂੰ ‘ਬੈਟਲ ਆਫ਼ ਈਯੋ ਜੀਮਾ’ ਕਿਹਾ ਜਾਂਦਾ ਹੈ ।

Real Estate