ਫੇਸਬੁੱਕ ਨੇ ਆਪਣਾ ਕਾਰਪੋਰੇਟ ਨਾਮ ਬਦਲ ਕੇ ਕੀਤਾ META

111

ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਨੇ ਆਪਣੇ ਬ੍ਰੈਂਡਿੰਗ ਵਿੱਚ ਵੱਡੀ ਤਬਦੀਲੀ ਕਰਦੇ ਹੋਏ ਆਪਣਾ ਕਾਰਪੋਰੇਟ ਨਾਮ ਬਦਲ ਕੇ ‘ਮੈਟਾ’ਕਰ ਦਿੱਤਾ ਹੈ। ਕੰਪਨੀ ਨੇ ਆਖਿਆ ਕਿ ਸੋਸ਼ਲ ਮੀਡੀਆ ਦੇ ਨਾਲ- ਨਾਲ ‘ਵਰਚੂਅਲ ਰਿਅਲਿਟੀ’ ਵਰਗੇ ਖੇਤਰਾਂ ਵਿੱਚ ਵੀ ਕੰਪਨੀ ਆਪਣੇ ਦਾਇਰੇ ਨੂੰ ਵਧਾਉਣ ਜਾ ਰਹੀ ਹੈ। ਫਿਲਹਾਲ ਇਹ ਬਦਲਾਅ ਕੰਪਨੀ ਦੇ ਸੋਸ਼ਲ ਮੀਡੀਆ ਪਲੈਟਫਾਰਮ ਜਿਨ੍ਹਾਂ ਵਿੱਚ ਫੇਸਬੁੱਕ,ਇੰਸਟਾਗ੍ਰਾਮ ਅਤੇ ਵਾਟਸਐਪ ਸ਼ਾਮਿਲ ਹਨ,ਉੱਪਰ ਲਾਗੂ ਨਹੀਂ ਹੋਵੇਗਾ। ਕੰਪਨੀ ਵੱਲੋਂ ਇਹ ਫ਼ੈਸਲਾ ਉਸ ਸਮੇਂ ਲਿਆ ਗਿਆ ਹੈ ਜਦੋਂ ਇਕ ਸਾਬਕਾ ਕਰਮਚਾਰੀ ਫਰਾਂਸਿਸ ਹੁਗਿਨ ਰਾਹੀਂ ਕਈ ਨਕਾਰਾਤਮਕ ਖ਼ਬਰਾਂ ਸਾਹਮਣੇ ਆਈਆਂ ਹਨ। ਹੁਗਿਨ ਨੇ ਕੰਪਨੀ ਉਪਰ ਮੁਨਾਫੇ ਨੂੰ ਸੁਰੱਖਿਆ ਤੋਂ ਵੱਧ ਤਰਜੀਹ ਦੇਣ ਦੇ ਇਲਜ਼ਾਮ ਲਗਾਏ ਸਨ।
ਕੰਪਨੀ ਦੇ ਮਾਲਕ ਮਾਰਕ ਜ਼ਕਰਬਰਗ ਨੇ ਨਵੇਂ ਨਾਮ ਦਾ ਐਲਾਨ ਕਰਦੇ ਹੋਏ ਆਖਿਆ ਕਿ ਉਹ ਭਵਿੱਖ ਲਈ ਮੈਟਾਵਰਸ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਮੈਟਾਵਰਸ ਨੂੰ ਕਈ ਲੋਕ ਇੰਟਰਨੈੱਟ ਦਾ ਭਵਿੱਖ ਵੀ ਆਖਦੇ ਹਨ। ਮਾਰਕ ਜ਼ਕਰਬਰਗ ਨੇ ਵੀਰਵਾਰ ਨੂੰ ਕੈਲੀਫੋਰਨੀਆ ਵਿਖੇ ਕੰਪਨੀ ਦਾ ਨਵਾਂ ਨਾਮ ਅਤੇ ਲੋਗੋ ਬਾਰੇ ਐਲਾਨ ਕਰਦਿਆਂ ਦੱਸਿਆ ਕਿ ਮੌਜੂਦਾ ਬ੍ਰੈਂਡ ਕੰਪਨੀ ਦੇ ਸਾਰੇ ਵਰਗਾਂ ਦੀ ਨੁਮਾਇੰਦਗੀ ਨਹੀਂ ਕਰਦਾ ਅਤੇ ਇਸ ਲਈ ਬਦਲਾਅ ਜ਼ਰੂਰੀ ਸੀ। “ਸਮੇਂ ਦੇ ਨਾਲ ਅਸੀਂ ਮੈਟਾਵਰਸ ਕੰਪਨੀ ਦੇ ਤੌਰ ‘ਤੇ ਜਾਣੇ ਜਾਣਾ ਚਾਹੁੰਦੇ ਹਾਂ ਅਤੇ ਇਸ ਲਈ ਅਸੀਂ ਇਸ ਉਪਰ ਕੰਮ ਕਰ ਰਹੇ ਹਾਂ। ਸਾਡੀ ਕੰਪਨੀ ਦੋ ਭਾਗਾਂ ਵਿੱਚ ਕੰਮ ਕਰੇਗੀ। ਇਕ ਮੌਜੂਦਾ ਐਪਸ ਉੱਪਰ ਅਤੇ ਦੂਸਰਾ ਭਵਿੱਖ ਦੇ ਪਲੈਟਫਾਰਮਸ ਵਾਸਤੇ”

Real Estate