ਟਿਕਰੀ ਬਾਰਡਰ : ਪੁਲਿਸ ਹਟਾਉਣ ਲੱਗੀ ਬੈਰੀਕੇਡਿੰਗ

112

ਦਿੱਲੀ ਦੇ ਬਾਰਡਰ ‘ਤੇ ਪੁਲਿਸ ਵੱਲੋਂ ਖੁਦ ਲਗਾਏ ਬੈਰੀਕੇਡ ਹਟਾਉਣੇ ਸ਼ੁਰੂ ਕਰ ਦਿੱਤੇ ਹਨ । ਪੁਲਿਸ ਵੱਲੋਂ ਸੀਮਿੰਟ ਨਾਲ ਬਣੇ ਬੈਰੀਕੇਡ ਲਗਾਏ ਗਏ ਸਨ। ਇਸ ਤੋਂ ਇਲਾਵਾ ਪੁਲਿਸ ਨੇ ਸੜਕ ‘ਤੇ ਕਿੱਲਾਂ ਗੱਡ ਦਿੱਤੀਆਂ ਸਨ, ਉਹ ਵੀ ਪੁੱਟੀਆਂ ਜਾ ਰਹੀਆਂ ਹਨ। ਯਾਦ ਰਹੇ ਕਿ ਰਾਹ ਰੋਕਣ ਦੇ ਮਾਮਲੇ ਵਿਚ ਸੁਪਰੀਮ ਕੋਰਟ ਵਿਚ ਹੋਈ ਸੁਣਵਾਈ ਦੌਰਾਨ ਕਿਸਾਨ ਜਥੇਬੰਦੀਆਂ ਨੇ ਅਦਾਲਤ ਨੂੰ ਦੱਸਿਆ ਸੀ ਕਿ ਰਾਹ ਅਸੀਂ ਨਹੀਂ ਰੋਕਿਆ ਬਲਕਿ ਪੁਲਿਸ ਨੇ ਬੈਰੀਕੇਡ ਲਗਾ ਕੇ ਰਾਹ ਰੋਕਿਆ ਹੋਇਆ ਹੈ। ਅਦਾਲਤੀ ਸੁਣਵਾਈ ਮਗਰੋਂ ਹੁਣ ਪੁਲਿਸ ਬੈਰੀਕੇਡਿੰਗ ਹਟਾਉਣ ਲੱਗ ਪਈ ਹੈ।

Real Estate