ਜੇ ਮਹਾਂਮਾਰੀ ਦਾ ਖਾਤਮਾ ਕਰਨਾ ਹੈ ਤਾਂ ਸਾਰੀ ਦੁਨੀਆ ਨੂੰ ਬਰਾਬਰ ਮਿਲੇ ਵੈਕਸੀਨ

112

ਦਵਿੰਦਰ ਸਿੰਘ ਸੋਮਲ

ਕੁਝ ਪ੍ਰਚਾਰਕਾਂ ਨੇ ਇਸ ਗੱਲ ਦੀ ਚੇਤਾਵਨੀ ਦਿੱਤੀ ਹੈ ਕੇ ਕੋਵਿਡ ਮਹਾਂਮਾਰੀ ਨੂੰ ਖਤਮ ਕਰਨ ਲਈ ਸਾਰੇ ਮੁੱਲਖਾ ਕੋਲ ਵੈਕਸੀਨ ਹੋਵੇ ਇਸ ਲਈ ਇੱਕ ਦਹਾਕੇ ਤੋ ਉੱਤੋ ਦਾ ਸਮਾਂ ਲੱਗ ਸਕਦਾ ਹੈ।ਸਕਾਈ ਨਿਊਜ ਵਲੋ ਪ੍ਰਕਾਸ਼ਿਤ ਇਸ ਰਿਪੋਰਟ ਮੁਤਾਬਿਕ ਇੱਕ ਕੈੰਮਪੈਨ ਦੇ ਵਿਸ਼ਲੇਸ਼ਣ ਤੋ ਪਤਾ ਲੱਗਦਾ ਹੈ ਕੀ ਗਰੀਬ ਮੁੱਲਖਾ ਨੂੰ ਜਿਸ ਪੱਧਰ ਦਾ ਟੀਕਾਕਰਨ ਅਮੀਰ ਮੁਲਖਾਂ ਚ ਹੋ ਰਿਹਾ ਉਸ ਪੱਧਰ ਤੇ ਪਹੁੰਚਣ ਨੂੰ ਦਹਾਕੇ ਤੱਕ ਦਾ ਇੰਤਜਾਰ ਕਰਨਾ ਪੈ ਸਕਦਾ ਅਤੇ ਜੇਕਰ ਇਵੇ ਹੀ ਚਲਦਾ ਰਿਹਾ ਤਾਂ ਮਹਾਂਮਾਰੀ 2030 ਤੱਕ ਜਾਂ ਇਸਤੋ ਵੀ ਲੰਬੀ ਚਲ ਸਕਦੀ ਹੈ।
ਇੰਕ ਮੁੰਹਿਮ ਦੀ ਈਯੂ ਡਾਇਰੈਕਟਰ ਐਮਲੀ ਵਿਗਨਸ ਨੇ ਕਿਹਾ ਹੈ ਕੇ ਕੋਵਿਡ-19 ਆਪਣੇ ਆਪ ਨਹੀ ਖਤਮ ਹੋਵੇਗਾ ਇਹ ਸਭ ਦੇ ਹਿੱਤ ਵਿੱਚ ਹੈ ਕੇ ਇਕੱਠੇ ਹੋਕੇ ਕੰਮ ਕੀਤਾ ਜਾਵੇ।ਇਹ ਸਿਰਫ ਸਿਹਤ ਸਬੰਧੀ ਸੰਕਟ ਨਹੀ ਇਹ ਇੱਕ ਆਰਥਿਕ ਸਮੱਸਿਆ ਵੀ ਹੈ ਅਤੇ ਸਾਰੇ ਲੋਕਾ ਦੀ ਸਿਕਊਰਟੀ ਅਤੇ ਸੈਫਟੀ ਲਈ ਖਤਰਾ ਹੈ।ਮਹਾਂਮਾਰੀ ਦਾ ਖਾਤਮਾ ਹੋਵੇ ਇਸ ਲਈ ਪੂਰੀ ਦੁਨੀਆ ਅੰਦਰ ਟੀਕਾਕਰਨ ਮੁੰਹਿਮ ਚੱਲੇ ਇਸ ਪਾਸੇ ਸਭ ਨੂੰ ਇਕੱਠੇ ਹੋਕੇ ਕੰਮ ਕਰਨਾ ਚਾਹੀਦਾ।

Real Estate