ਹਰਿਆਣਾ ‘ਚ ਪੰਜਾਬ ਦੀਆਂ 3 ਕਿਸਾਨ ਬੀਬੀਆਂ ਦੀ ਟਰੱਕ ਹੇਠਾਂ ਆਉਣ ਨਾਲ ਮੌਤ

86

ਹਰਿਆਣਾ ਦੇ ਬਹਾਦੁਰਗੜ੍ਹ ਵਿੱਚ ਝੱਜਰ ਰੋਡ ਉੱਪਰ ਬਣੇ ਫਲਾਈਓਵਰ ਥੱਲੇ ਇੱਕ ਤੇਜ਼ ਰਫ਼ਤਾਰ ਟਰੱਕ ਹੇਠਾਂ ਆਉਣ ਨਾਲ ਤਿੰਨ ਅੰਦੋਲਨਕਾਰੀ ਕਿਸਾਨ ਬੀਬੀਆਂ ਦੀ ਮੌਤ ਹੋ ਗਈ। ਇਹ ਬੀਬੀਆਂ ਸੜਕ ਦੇ ਡਿਵਾਈਡਰ ਉੱਪਰ ਬੈਠੀਆਂ ਸਨ ਜਦੋਂ ਟਰੱਕ ਉਨ੍ਹਾਂ ਉੱਪਰ ਚੜ੍ਹ ਗਿਆ। ਹਾਦਸੇ ਵਿੱਚ ਤਿੰਨ ਬਜ਼ੁਰਗ ਔਰਤਾਂ ਦੀ ਮੌਤ ਹੋ ਗਈ ਹੈ ਜਿਨ੍ਹਾਂ ਵਿੱਚੋਂ ਦੋ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਇੱਕ ਦੀ ਹਸਪਤਾਲ ਵਿੱਚ ਪਹੁੰਚ ਕੇ ਜਾਨ ਚਲੀ ਗਈ। ਤਿੰਨ ਹੋਰ ਔਰਤਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਹ ਔਰਤਾਂ ਘਰ ਜਾਣ ਲਈ ਆਟੋ ਦੀ ਉਡੀਕ ਕਰ ਰਹੀਆਂ ਸਨ। ਮਰਹੂਮ ਔਰਤਾਂ ਪੰਜਾਬ ਦੇ ਮਾਨਸਾ ਜ਼ਿਲ੍ਹੇ ਤੋਂ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋਣ ਪਹੁੰਚੀਆਂ ਸਨ ਅਤੇ ਕਿਸਾਨ ਮੋਰਚੇ ਦੀ ਰੋਟੇਸ਼ਨ ਪ੍ਰਣਾਲੀ ਤਹਿਤ ਵਾਪਸ ਪਿੰਡ ਜਾ ਰਹੀਆਂ ਸਨ।
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮ੍ਰਿਤਕਾਂ ਲਈ ਪੰਜ-ਪੰਜ ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਲਿਖਿਆ,”ਗਈਆਂ ਜ਼ਿੰਦਗੀਆਂ ਦਾ ਕੋਈ ਮੁਆਵਜ਼ਾ ਨਹੀਂ ਹੋ ਸਕਦਾ। ਦੁਖਾਂਤ ਨਾਲ ਪੰਜਾਬ ਦੇ ਪਰਿਵਾਰਾਂ ਦਾ ਨਾ ਪੂਰਾ ਹੋ ਸਕਣ ਵਾਲਾ ਨੁਕਸਾਨ ਹੋਇਆ ਹੈ। ਹਾਲਾਂਕਿ ਵਿੱਤੀ ਤੌਰ ‘ਤੇ ਮੇਰੀ ਸਰਕਾਰ ਹਰ ਮਰਹੂਮ ਲਈ ਪੰਜ ਲੱਖ ਰੁਪਏ ਅਤੇ ਫਟੱੜਾਂ ਲਈ ਮੁਫਤ ਇਲਾਜ ਦਾ ਐਲਾਨ ਕਰਦੀ ਹੈ।”
ਚਸ਼ਮਦੀਦ ਕੁਲਵੰਤ ਸਿੰਘ ਜੋ ਕਿ ਜੋ ਕਿ ਬੀਕੇਯੂ ਉਗਰਾਹਾਂ ਨਾਲ ਸਬੰਧਤ ਹਨ ਅਨੁਸਾਰ ਖੀਵਾ ਦਿਆਲੂਵਾਲ ਸਿੰਘ ਦੀਆਂ ਬੀਬੀਆਂ ਨੇ ਪਿੰਡ ਜਾਣਾ ਸੀ, ਡਰਾਈਵਰ ਨੂੰ ਪਤਾ ਨਹੀਂ ਨੀਂਦ ਆ ਗਈ ਜਿਸ ਕਾਰਨ ਉਹ ਮਾਈਆਂ ਉੱਪਰ ਚੜ੍ਹ ਗਿਆ। ਅਮਰਜੀਤ ਕੌਰ ਪਤਨੀ ਹਰਜੀਤ ਸਿੰਘ, ਗੁਰਮੇਲ ਕੌਰ ਪਤਨੀ ਭੋਲਾ ਸਿੰਘ ਅਤੇ ਸ਼ਿੰਦਰ ਕੌਰ ਪਤਨੀ ਭਾਨ ਸਿੰਘ ਦੀ ਮੌਤ ਹੋ ਗਈ ਹੈ।  ਗੁਰਮੇਲ ਕੌਰ ਪਤਨੀ ਮੇਹਰ ਸਿੰਘ ਅਤੇ ਪਤਨੀ ਹਰਮੀਤ ਕੌਰ ਪਤਨੀ ਹਰਮੀਤ ਸਿੰਘ, ਇਨ੍ਹਾਂ ਵਿੱਚੋਂ ਗੁਰਮੇਲ ਕੌਰ ਦੀ ਹਾਲਤ ਗੰਭੀਰ ਸੀ ਅਤੇ ਉਨ੍ਹਾਂ ਨੂੰ ਪੀਜੀਆਈ ਰੋਹਤਕ ਭੇਜ ਦਿੱਤਾ ਗਿਆ ਹੈ।”

Real Estate