ਦਸਤਾਰਾਂ ਨਾਲ ਜਾਨਾਂ ਬਚਾਉਣ ਵਾਲੇ ਸਿੱਖ ਨੌਜਵਾਨਾਂ ਦਾ ਕੈਨਡਾ ਵਿੱਚ ਸਨਮਾਨ

140

ਬ੍ਰਿਟਿਸ਼ ਕੋਲੰਬੀਆ ਵਿੱਚ ਝਰਨੇ ਦੇ ਨੇੜੇ ਫਸੇ ਵਿਅਕਤੀਆਂ ਨੂੰ ਆਪਣੀਆਂ ਦਸਤਾਰਾਂ ਨਾਲ ਮੌਤ ਦੇ ਮੂੰਹ ‘ਚੋਂ ਬਾਹਰ ਕੱਢਣ ਵਾਲੇ 5 ਪੰਜਾਬੀ ਨੌਜਵਾਨਾਂ ਨੂੰ ਕੈਨੇਡਾ ਪੁਲਿਸ ਵੱਲੋਂ ਵਿਸ਼ੇਸ਼ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਰਿਜ ਮਿਐਡੋਜ਼ ਦੀ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਨੇ ਕਿਹਾ ਕਿ ਸਿੱਖ ਨੌਜਵਾਨਾਂ ਨੇ ਨਾਂ ਸਿਰਫ਼ ਆਪਣੀ ਜਾਨ ਦਾਅ ’ਤੇ ਲਾ ਕੇ ਅਣਜਾਣ ਵਿਅਕਤੀਆਂ ਦੀ ਜਾਨ ਬਚਾਈ ਬਲਕਿ ਸਿੱਖ ਧਰਮ ‘ਚ ਬੇਹੱਦ ਸਤਿਕਾਰਤ ਦਸਤਾਰਾਂ ਨੂੰ ਜੋੜ ਕੇ ਰੱਸੀ ਬਣਾਉਣ ਵਿਚ ਦੇਰ ਨਾਂ ਕੀਤੀ। ਗੁਰਪ੍ਰੀਤ ਸਿੰਘ, ਕੁਲਜਿੰਦਰ ਸਿੰਘ, ਗਗਨਦੀਪ ਸਿੰਘ, ਅਰਵਿੰਦਜੀਤ ਸਿੰਘ ਅਤੇ ਅਜੇ ਕੁਮਾਰ ਬ੍ਰਿਟਿਸ਼ ਕੋਲੰਬੀਆ ਦੇ ਗੋਲਡਨ ਈਅਰਜ਼ ਪ੍ਰੋਵਿਨਸ਼ੀਅਲ ਪਾਰਕ ਵਿਚੋਂ ਲੰਘ ਰਹੇ ਸਨ ਤਾਂ ਇਸ ਦੌਰਾਨ ਜਦੋਂ ਉਨ੍ਹਾਂ ਨੇ ਮਦਦ ਲਈ ਅਵਾਜ਼ਾਂ ਸੁਣੀਆਂ ਤਾਂ ਨੌਜਵਾਨਾਂ ਨੇ ਬਗ਼ੈਰ ਦੇਰ ਕੀਤਿਆਂ ਆਪਣੀਆਂ ਦਸਤਾਰਾਂ ਉਤਾਰੀਆਂ ਅਤੇ ਉਨ੍ਹਾਂ ਦੀ ਰੱਸੀ ਬਣਾ ਕੇ ਵਿਅਕਤੀਆਂ ਨੂੰ ਬਚਾ ਲਿਆ।

Real Estate