ਪੰਜਾਬ ’ਚ ਦੀਵਾਲੀ ਅਤੇ ਹੋਰ ਤਿਉਹਾਰਾਂ ਮੌਕੇ ਸਿਰਫ਼ 2 ਘੰਟੇ ਲਈ ‘ਹਰੇ ਪਟਾਕੇ’ ਚਲਾਉਣ ਦੀ ਹੋਵੇਗੀ ਆਗਿਆ

97

ਪੰਜਾਬ ਸਰਕਾਰ ਨੇ ਦੀਵਾਲੀ ਤੇ ਹੋਰ ਤਿਉਹਾਰਾਂ ਦੇ ਮੱਦੇਨਜ਼ਰ ਇਸ ਵਾਰ ਪਟਾਕੇ ਚਲਾਉਣ ਉਪਰ ਪਾਬੰਦੀ ਲਗਾ ਦਿਤੀ ਹੈ। ਸਿਰਫ਼ ਧੂੰਆ ਨਾ ਕਰਨ ਵਾਲੇ ‘ਗਰੀਨ ਪਟਾਕੇ’ ਸੀਮਤ ਸਮੇਂ ਲਈ ਚਲਾਉਣ ਦੀ ਆਗਿਆ ਹੋਵੇਗੀ। ਪੰਜਾਬ ਦੇ ਵਾਤਾਵਰਣ ਵਿਭਾਗ ਵਲੋਂ ਇਸ ਸਬੰਧੀ ਹੁਕਮ ਜਾਰੀ ਕੀਤਾ ਗਿਆ ਹੈ। ਜਾਰੀ ਇਸ ਹੁਕਮ ਅਨੁਸਾਰ ਇਹ ਫ਼ੈਸਲਾ ਕੋਰੋਨਾ ਮਹਾਮਾਰੀ ਅਤੇ ਵੱਧ ਰਹੇ ਪ੍ਰਦੂਸ਼ਣ ਕਾਰਨ ਲਿਆ ਗਿਆ ਹੈ। ਪਟਾਕਿਆਂ ਦਾ ਭੰਡਾਰ ਕਰਨ ਉਪਰ ਪਾਬੰਦੀ ਲਗਾਈ ਗਈ ਹੈ। ਦੀਵਾਲੀ ਤੋਂ ਇਲਾਵਾ ਗੁਰਪੁਰਬ ਤੇ ਕਰਿਸਮਿਸ ਮੌਕੇ ਰਾਤ 8 ਵਜੇ ਤੋਂ 10 ਵਜੇ ਤਕ ਸਿਰਫ਼ ਗਰੀਨ ਪਟਾਕੇ ਚਲਾਉਣ ਦੀ ਪ੍ਰਵਾਨਗੀ ਦਿਤੀ ਗਈ ਹੈ। ਮੰਡੀ ਗੋਬਿੰਦਗੜ੍ਹ ਅਤੇ ਜਲੰਧਰ ਸ਼ਹਿਰਾਂ ਵਿਚ ਉਦਯੋਗਾਂ ਦੇ ਮੱਦੇਨਜ਼ਰ ਪਟਾਕਿਆਂ ’ਤੇ ਮੁਕੰਮਲ ਪਾਬੰਦੀ ਲਗਾਈ ਗਈ ਹੈ। ਜਾਰੀ ਹੁਕਮ ਵਿਚ ਨਿਜੀ ਕੰਪਨੀਆਂ ਨੂੰ ਪਟਾਕਿਆਂ ਦੀ ਖ਼ਰੀਦ-ਵੇਚ ਦੇ ਆਨਲਾਈਨ ਆਰਡਰ ਲੈਣ ਦੀ ਵੀ ਮਨਾਹੀ ਕੀਤੀ ਗਈ ਹੈ।

Real Estate