ਟਰੂਡੋ ਦੇ ਮੰਤਰੀਆਂ ਨੇ ਚੁੱਕੀ ਸਹੁੰ : ਵਜ਼ਾਰਤ ਵਿਚ ਦੋ ਪੰਜਾਬੀ ਮੰਤਰੀ, ਭਾਰਤੀ ਮੂਲ ਦੀ ਐਮ ਪੀ ਬਣੀ ਰੱਖਿਆ ਮੰਤਰੀ

106

ਕੈਨੇਡਾ ਵਿਚ ਅੱਜ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਵੱਲੋਂ ਆਪਣੀ ਨਵੀਂ ਵਜ਼ਾਰਤ ਨੁੰ ਸਹੁੰ ਚੁਕਾਈ ਗਈ । ਭਾਰਤੀ ਮੂਲ ਦੀ ਐਮ ਪੀ ਦੇਸ਼ ਦੀ ਦੂਜੀ ਵੁਮੈਨ ਡਿਫੈਂਸ ਮਨਿਸਟਰ ਬਣ ਗਈ ਹੈ। ਅਨੀਤਾ ਆਨੰਦ ਬੇਸ਼ੱਕ ਖੁਦ ਕੈਨੇਡਾ ਦੀ ਜੰਮਪਲ ਹੈ ਪਰ ਉਸਦੀ ਦੀ ਮਾਂ ਪੰਜਾਬ ਦੀ ਵਾਸੀ ਅਤੇ ਅਨੀਤਾ ਦਾ ਪਿਤਾ ਤਮਿਲਨਾਡੂ ਦਾ ਬਾਸ਼ਿੰਦਾ ਹੈ । ਅਨੀਤਾ ਆਨੰਦ ਨੁੰ ਡਿਫੈਂਸ ਮਨਿਸਟਰ ਦੀ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਤੋਂ ਪਹਿਲਾਂ ਹਰਜੀਤ ਸਿੰਘ ਸੱਜਣ ਮੁਲਕ ਦੇ ਡਿਫੈਂਸ ਮਨਿਸਟਰ ਸਨ। ਇਸ ਦੌਰਾਨ ਹਰਜੀਤ ਸਿੰਘ ਸੱਜਣ ਤੇ ਕਮਲ ਖਹਿਰਾ ਦੋ ਹੀ ਪੰਜਾਬੀ ਮੂਲ ਦੇ ਮੰਤਰੀ ਟਰੂਡੋ ਵਜ਼ਾਰਤ ਦਾ ਹਿੱਸਾ ਬਣੇ ਹਨ। ਹਰਜੀਤ ਦਾ ਮਹਿਕਮਾ ਬਦਲ ਦਿੱਤਾ ਗਿਆ ਹੈ ਅਤੇ ਕਮਲ ਨੂੰ ਸੀਨੀਅਰਜ਼ ਦਾ ਮਹਿਕਮਾ ਦਿੱਤਾ ਗਿਆ ਹੈ ।

Real Estate