20 ਘੰਟੇ ਲਗਾਤਾਰ ਟਰੱਕ ਚਲਾਉਣ ਤੇ 27 ਹਜਾਰ ਯੂਰੋ ਦਾ ਜੁਰਮਾਨਾ

107

ਇਟਲੀ ‘ਚ ਇਕ ਟਰੱਕ ਚਾਲਕ ਨੂੰ 27 ਹਜਾਰ ਯੂਰੋ ਦਾ ਭਾਰੀ ਜੁਰਮਾਨਾ ਹੋਇਆ ਹੈ ਕਿਉਂਕਿ ਇਸ ਟਰੱਕ ਚਾਲਕ ਨੇ ਡਰਾਈਵਿੰਗ ਕਾਨੂੰਨ ਨੂੰ ਤੋੜ ਕੇ ਬਿਨਾਂ ਆਰਾਮ ਕੀਤਿਆਂ 20 ਘੰਟੇ ਤੱਕ ਲਗਾਤਾਰ ਡਰਾਈਵਿੰਗ ਕੀਤੀ ਸੀ। ਬੀਤੇ ਦਿਨ ਇਟਲੀ ਦੀ ਪੋਰਦੀਨੋਨੇ ਪੁਲਿਸ ਨੇ ਜਦੋਂ ਸੜਕ ‘ਤੇ ਚੈਕਿੰਗ ਲਈ ਇਕ ਟਰਾਲੇ ਨੂੰ ਰੋਕਿਆ ਅਤੇ ਡਰਾਈਵਰ ਦਾ ਪਿਛਲੇ 28 ਦਿਨ ਦੀ ਡਰਾਈਵਿੰਗ ਪੀਰੀਅਡ ਦਾ ਰਿਕਾਰਡ ਚੈੱਕ ਕੀਤਾ ਤਾਂ ਪੁਲਿਸ ਨੇ ਦੇਖਿਆ ਕਿ ਉਕਤ ਚਾਲਕ ਨੇ ਇਕ ਦਿਨ ਵਿਚ ਹੀ ਲਗਾਤਾਰ 20 ਘੰਟੇ ਡਰਾਈਵਿੰਗ ਕੀਤੀ ਹੋਈ ਸੀ ਜਿਸ ‘ਤੇ ਉਕਤ ਚਾਲਕ ਨੂੰ 27 ਹਜਾਰ ਯੂਰੋ ਦਾ ਵੱਡਾ ਜੁਰਮਾਨਾ ਕੀਤਾ ਗਿਆ ਹੈ ਅਤੇ ਲਾਇਸੈਂਸ ਵੀ ਕੁੱਝ ਸਮੇਂ ਲਈ ਜ਼ਬਤ ਕਰ ਲਿਆ ਗਿਆ ਹੈ।ਇੱਥੇ ਹੀ ਬੱਸ ਨਹੀ ਪੁਲਿਸ ਨੇ ਉਸ ਟਰਾਂਸਪੋਰਟ ਖ਼ਿਲਾਫ਼ ਵੀ ਕਾਰਵਾਈ ਆਰੰਭ ਕਰ ਦਿੱਤੀ ਹੈ ਜਿਸ ਵਿਚ ਕਿ ਉਕਤ ਚਾਲਕ ਟਰਾਲਾ ਚਲਾਉਂਦਾ ਸੀ।

Real Estate