ਸੁਡਾਨ ਅੰਦਰ ਆਰਮੀ ਨੇ ਸਰਕਾਰ ਨੂੰ ਬਰਖਾਸਤ ਕਰਕੇ ਮੁੱਲਖ ‘ਚ ਐਮਰਜੈਂਸੀ ਲਗਾਈ

99

ਦਵਿੰਦਰ ਸਿੰਘ ਸੋਮਲ
ਸੁਡਾਨ ਮਿਲਟਰੀ ਨੇ ਪ੍ਰਧਾਨ ਮੰਤਰੀ ਅਬਦਾਲਾ ਹਮਦੋਕ ਨੂੰ ਹਾਊਸ ਅਰੈਸਟ ਕਰ ਲਿਆ ਸੀ ਜਿਸਨੂੰ ਕੇ ਸੂਚਨਾ ਮੰਤਰਾਲੇ ਅਨੁਸਾਰ ਕਿਸੇ ਅਣਜਾਣ ਜਗਾਹ ਲਿਜਾਇਆ ਗਿਆ ਹੈ ਕਿਉਕਿ ਉਸਨੇ ਆਰਮੀ ਕੂ ਦੇ ਹੱਕ ‘ਚ ਬਿਆਨ ਦੇਣ ਤੋ ਇਨਕਾਰ ਕਰ ਦਿੱਤਾ ਹੈ।
ਸੁਡਾਨ ਦੀ ਰੂਲਿੰਗ ਬੋਡੀ ਦੇ ਚੈਅਰਮੈਨ ਜਰਨਲ ਅਬਦਲ ਫਤਿਹ ਅਲ ਬੁਰਹਾਨ ਨੇ Transitional Government ਅਤੇ Sovereign Council ਦੀ ਬਰਖਾਸਤੀ ਤੋ ਬਾਅਦ ਰਾਸ਼ਟਰੀ ਪੱਧਰ ਤੇ ਐਮਰਜੈਸੀ ਦਾ ਐਲਾਨ ਕਰ ਦਿੱਤਾ ਹੈ। ਆਪਣੇ ਬਿਆਨ ਵਿੱਚ ਅਬਦਲ ਫਤਿਹ ਅਲ ਬੁਰਹਾਨ ਨੇ ਕਿਹਾ ਕੇ ਉਹ ਜਮਹੂਰੀਅਤ ਦੀ ਬਹਾਲੀ ਲਈ ਕੰਮ ਕਰਦੇ ਰਹਿਣਗੇ।
ਮੀਡੀਆ ਰਿਪੋਰਟਜ ਅਨੁਸਾਰ ਪ੍ਰਦਸ਼ਨਕਾਰੀ ਰਾਜਧਾਨੀ ਖਾਰਤੋਮ ਦੀਆ ਸੜਕਾ ਉੱਪਰ ਨੇ ਤੇ ਗੋਲੀ ਚੱਲਣ ਦੀਆ ਵੀ ਖਬਰਾ ਨੇ।
ਮਿਲਟਰੀ ਵਲੋ ਰੇਡਿਉ ਟੈਲੀਵੀਜਨ ਹੈਡਕੁਆਟਰਜ ਉੱਪਰ ਕਬਜਾ ਕਰ ਲਿਆ ਗਿਆ ਹੈ ਅਤੇ ਇੰਟਰਨੈਟ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ।ਰਾਜਧਾਨੀ ਦਾ ਹਵਾਈ ਅੱਡਾ ਸਮੇਤ ਕੁਜ ਸੜਕਾ ਅਤੇ ਪੁਲਾ ਦੇ ਬੰਦ ਕਰ ਦਿੱਤਾ ਗਿਆ ਹੈ।
ਮਿਲਟਰੀ ਅਤੇ ਸਿਵੈਲਿਅਨ ਹਕੂਮਤ ਦੇ ਦੋ ਸਾਲ ਪਹਿਲਾ ਤੋ ਜਦੋ ਉਮਰ ਅਲ ਬਸ਼ੀਰ ਦੀ ਸਰਕਾਰ ਨੂੰ ਉਲਟਾ ਕੇ ਉੱਥੇ Transitional ਸਰਕਾਰ ਬਿਠਾਈ ਗਈ ਸੀ ਉਸੇ ਵਕਤ ਤੋ ਆਪਸ ‘ਚ ਸਬੰਧ ਚੰਗੇ ਨਹੀ ਸੰਨ।ਸੁਡਾਨ ਇੱਕ ਭਾਰੀ ਆਰਥਿਕ ਮੰਦੀ ਦੇ ਦੌਰ ਵਿੱਚੋ ਗੁਜਰ ਰਿਹਾ ਹੈ ਅਤੇ ਉਸਨੂੰ ਕਾਫੀ ਅੰਤਰਰਾਸ਼ਟਰੀ ਸਹਾਇਤਾ ਵੀ ਦਿੱਤੀ ਜਾਂਦੀ ਹੈ ਅਤੇ ਇਸ ਮਿਲਟਰੀ ਟੇਕਉਵਰ ਕਰਕੇ ਉਸ ਉੱਤੇ ਵੀ ਖਤਰਾ ਮੰਡਰਾਉਣ ਲੱਗ ਪਿਆ ਹੈ।

Real Estate