ਪ੍ਰਸਿੱਧ ਗਾਇਕ ਇਡ ਸ਼ੀਰਨ ਹੋਏ ਕੋਰੋਨਾ ਪਾਜੇਟਿਵ

99

ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆ)
ਅਮਰੀਕਾ ਦੇ ਪ੍ਰਸਿੱਧ ਗਾਇਕ ਤੇ ਗੀਤਕਾਰ ਇਡ ਸ਼ੀਰਨ ਦਾ ਕੋਰੋਨਾ ਟੈਸਟ ਪਾਜੇਟਿਵ ਆਇਆ ਹੈ। ਇਸ ਸਬੰਧੀ ਸ਼ੀਰਨ ਨੇ ਐਤਵਾਰ ਨੂੰ ਘੋਸ਼ਣਾ ਕਰਦਿਆਂ ਦੱਸਿਆ ਕਿ ਉਸਨੇ ਕੋਵਿਡ -19 ਲਈ ਪਾਜੇਟਿਵ ਟੈਸਟ ਕੀਤਾ ਹੈ। ਇਸ ਗਾਇਕ ਦੀ ਇੰਸਟਾਗ੍ਰਾਮ ਪੋਸਟ ਅਨੁਸਾਰ ਉਹ ਪਾਜੇਟਿਵ ਟੈਸਟ ਕਰਨ ਤੋਂ ਬਾਅਦ ਸੁਰੱਖਿਆ ਦੇ ਮੱਦੇਨਜ਼ਰ ਇਕਾਂਤਵਾਸ ਹੋਣ ਦੇ ਨਾਲ ਸਰਕਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰ ਰਿਹਾ ਹੈ। ਇਸਦੇ ਇਲਾਵਾ ਸ਼ੀਰਨ ਨੇ ਹੁਣ ਘਰ ਤੋਂ ਇੰਟਰਵਿਊਜ਼ ਅਤੇ ਹੋਰ ਕੰਮ ਕਰਨ ਦੀ ਯੋਜਨਾ ਬਣਾਈ ਹੈ। ਸ਼ੀਰਨ ਨੇ ਇਸ ਸਮੱਸਿਆ ਕਰਕੇ ਆਪਣੇ ਨਾਲ ਸਬੰਧਿਤ ਕਿਸੇ ਕੰਮ ਦੇ ਨਾ ਹੋਣ ਕਰਕੇ ਮੁਆਫੀ ਵੀ ਮੰਗੀ ਹੈ ਅਤੇ ਇਸਦੇ ਨਾਲ ਹੀ ਲੋਕਾਂ ਨੂੰ ਵਾਇਰਸ ਤੋਂ ਸੁਰੱਖਿਅਤ ਰਹਿਣ ਲਈ ਸਾਵਧਾਨੀਆਂ ਵਰਤਣ ਦੀ ਵੀ ਅਪੀਲ ਕੀਤੀ ਹੈ।

Real Estate