ਅਰੂਸਾ ਨੇ ਪੰਜਾਬ ਦੇ ਆਗੂਆਂ ਨੂੰ ਲੱਕੜਬੱਗੇ ਦੱਸਦਿਆਂ ਅਦਾਲਤ ਜਾਣ ਦੀ ਦਿੱਤੀ ਧਮਕੀ !

119

 

ਆਈਐਸਆਈ ਏਜੰਟ ਕਹਿਣ ‘ਤੇ ਕੈਪਟਨ ਅਮਰਿੰਦਰ ਸਿੰਘ ਦੀ ਪਾਕਿਸਤਾਨੀ ਦੋਸਤ ਅਰੂਸਾ ਆਲਮ ਨੇ ਪੰਜਾਬ ਦੇ ਸਿਆਸੀ ਆਗੂਆਂ ਨੂੰ ਅਦਾਲਤ ਵਿੱਚ ਲਿਜਾਣ ਦੀ ਧਮਕੀ ਦਿੱਤੀ ਹੈ, ਹਾਲਾਂ ਕਿ ਇਹ ਨਹੀਂ ਦੱਸਿਆ ਗਿਆ ਕਿ ਭਾਰਤ ਦੀ ਅਦਾਲਤ ਜਾਂ ਪਾਕਿਸਤਾਨ ਦੀ ਅਦਾਲਤ ਵਿੱਚ ਇਹ ਮੁਕੱਦਮਾ ਚੱਲੇਗਾ । ਅਰੂਸਾ ਨੇ ਕਿਹਾ ਕਿ ਉਹ ਪੰਜਾਬ ਦੇ ਆਗੂਆਂ ਦੀ ਅਜਿਹੀ ਸਿਆਸਤ ਤੋਂ ਬਹੁਤ ਨਿਰਾਸ਼ ਹੈ, ਉਸ ਨੇ ਕਦੇ ਅਜਿਹਾ ਸੋਚਿਆ ਵੀ ਨਹੀਂ ਸੀ ਕਿ ਇਹ ਇੰਨੇ ਡਿੱਗ ਜਾਣਗੇ। ਪੰਜਾਬ ਦੇ ਸਿਆਸੀ ਆਗੂਆਂ ਦੇ ਬਿਆਨਾਂ ‘ਤੇ ਭੜਕੀ ਅਰੂਸਾ ਆਲਮ ਨੇ ਊਨ੍ਹਾਂ ਨੂੰ ਲੱਕੜਬੱਗੇ ਦੱਸਦਿਆਂ ਕਿਹਾ ਕਿ ਮੇਰਾ ਆਈਐਸਆਈ ਨਾਲ ਕੋਈ ਸਬੰਧ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਲੋਕ ਜਿਹੜੇ ਕੱਲ੍ਹ ਤੱਕ ਕੈਪਟਨ ਅਮਰਿੰਦਰ ਸਿੰਘ ਦੇ ਆਲੇ-ਦੁਆਲੇ ਘੁੰਮਦੇ ਸਨ, ਅੱਜ ਉਨ੍ਹਾਂ ਨੂੰ ਨੋਚਣ ਤੱਕ ਨੂੰ ਫਿਰਦੇ ਹਨ। ਉਹ ਇਨ੍ਹਾਂ ਲੋਕਾਂ ਨੂੰ ਕਦੇ ਵੀ ਮੁਆਫ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਘਟੀਆ ਹੈ, ਇੰਨੇ ਵੱਡੇ ਲੋਕਤੰਤਰ ਵਿੱਚ ਇੱਕ ਔਰਤ ਨੂੰ ਇਸ ਤਰ੍ਹਾਂ ਬਦਨਾਮ ਕੀਤਾ ਜਾ ਰਿਹਾ ਹੈ। ਇਹ ਸਿਆਸੀ ਆਗੂ ਜਿਵੇਂ ਵਾਰ-ਵਾਰ ਉਨ੍ਹਾਂ ਦੀਆਂ ਤਸਵੀਰਾਂ ਜਾਰੀ ਕਰ ਰਹੇ ਹਨ, ਉਨ੍ਹਾਂ ਦੇ ਵੀ ਬੱਚੇ ਹਨ, ਘਰ-ਪਰਿਵਾਰ ਹੈ।

Real Estate