ਉਸਾਰੀ ਕਿਰਤੀਆਂ ਦੀ ਰਜਿਸਟ੍ਰੇਸ਼ਨ ਲਈ ਲਗਾਏ ਜਾਣਗੇ ਵਿਸ਼ੇਸ਼ ਕੈਂਪ, ਐਸ ਡੀ ਐਮ ਮੁਕਤਸਰ ਚਾਰ ਦਿਨਾਂ ਜਾਗਰੂਕਤਾ ਕੈਪਾਂ ਦੀ ਸ਼ੁਰੂਆਤ 26 ਅਕਤੂਬਰ ਤੋਂ

82

ਸ਼੍ਰੀ ਮੁਕਤਸਰ ਸਾਹਿਬ 25 ਅਕਤੂਬਰ (ਕੁਲਦੀਪ ਸਿੰਘ ਘੁਮਾਣ ) ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਦੇ ਲਾਭਪਾਤਰੀਆਂ ਅਤੇ ਉਨਾਂ ਲਈ ਚਲਾਈ ਜਾ ਰਹੀਆਂ ਭਲਾਈ ਸਕੀਮਾਂ ਦਾ ਲਾਭ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾੳਣ ਦੇ ਮੰਤਵ ਨਾਲ ਵਿਸ਼ੇਸ਼ ਰਜਿਸਟੇ੍ਰਸ਼ਨ ਕੈਂਪ 26 ਅਕਤੂਬਰ ਤੋਂ ਲਗਾਏ ਜਾਣਗੇ ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਲੇਬਰ ਇੰਸਪੈਕਟਰ ਲਵਪ੍ਰੀਤ ਕੌਰ ਨੇ ਦੱਸਿਆ ਕਿ ਅੱਜ ਇਸ ਸਬੰਧੀ ੳਚੇਚੇ ਤੌਰ ਤੇ ਇੱਕ ਮੀਟਿੰਗ ਐਸ ਡੀ ਐਮ ਮੁਕਸਤਰ ਸ਼੍ਰੀਮਤੀ ਸਵਰਨਜੀਤ ਕੌਰ ਨਾਲ ਹੋਈ ਜਿਸ ਵਿੱਚ ਲੱਗਣ ਵਾਲੇ ਕੈਂਪਾਂ ਦੀ ਰੂਪਰੇਖਾ ੳਲੀਕੀ ਗਈ। ਮੀਟਿੰਗ ਦੌਰਾਨ ਐਸ ਡੀ ਐਮ ਵੱਲੋਂ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਦੇ ਲਾਭਪਾਤਰੀਆਂ ਅਤੇ ਉਨਾਂ ਲਈ ਚਲਾਈ ਜਾ ਰਹੀਆਂ ਭਲਾਈ ਸਕੀਮਾਂ ਸਬੰਧੀ ਵੀ ਜਾਇਜ਼ਾ ਲਿਆ ਗਿਆ।
ਉਨਾਂ ਵੱਲੋਂ ਆਮ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਜਿਲੇ ਦੇ ਜੋ ਵੀ ਕਿਰਤੀ ਉਸਾਰੀ ਨਾਲ ਸਬੰਧਤ ਕੰਮ ਜਿਵੇਂ ਕਿ ਰਾਜ ਮਿਸਤਰੀ, ਇੱਟਾਂ ਪਕੜਾਉਣ ਵਾਲੇ, ਸਮਾਨ ਪਕੜਾਉਣ ਵਾਲੇ, ਪੱਥਰ ਲਾਉਣ ਵਾਲੇ, ਪੇਂਟਰ, ਇਲੈੱਕਟ੍ਰੀਸ਼ਨ, ਕਾਰਪੇਂਟਰ ਪਲੰਬਰ ਦਾ ਕੰਮ ਕਰਨ ਵਾਲੇ ਆਪਣੀ ਰਜਿਸਟ੍ਰੇਸ਼ਨ ਬੋਰਡ ਅਧੀਨ ਕਰਵਾ ਸਕਦੇ ਹਨ।
ਰਜਿਸਟਰਡ ਉਸਾਰੀ ਕਿਰਤੀਆਂ ਲਈ ਬੋਰਡ ਅਧੀਨ ਬਹੁਤ ਹੀ ਲਾਭਕਾਰੀ ਅਤੇ ਭਲਾਈ ਸਕੀਮਾਂ ਜਿਵੇਂ ਕਿ ਐਕਸਗ੍ਰੇਸ਼ੀਆ ਸਕੀਮ, ਦਾਹ ਸੰਸਕਾਰ ਸਕੀਮ, ਸ਼ਗਨ ਸਕੀਮ, ਬਾਲੜੀ ਸਕੀਮ, ਪ੍ਰਸੂਤਾ ਸਕੀਮ, ਵਜੀਫਾ ਸਕੀਮ, ਜਨਰਲ ਸਰਜਰੀ, ਖਤਰਨਾਕ ਬਿਮਾਰੀਆਂ, ਪੈਨਸ਼ਨ ਸਕੀਮ, ਮਾਨਸਿਕ ਅਪੰਗਤਾ ਸਕੀਮ ਆਦਿ ਚਲ ਰਹੀਆਂ ਹਨ, ਜਿਨਾਂ ਦਾ ਉਹ ਲਾਭ ਲੈ ਸਕਦੇ ਹਨ।
ਇਸ ਮੌਕੇ ਉਨਾਂ ਨੇ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਸਾਰੀ ਕਿਰਤੀ ਰਜਿਸਟ੍ਰੇਸ਼ਨ ਅਤੇ ਸਕੀਮਾਂ ਸਬੰਧੀ ਅਰਜ਼ੀਆਂ ਸਿੱਧੇ ਤੌਰ ਤੇ ਕੇਵਲ ਸੇਵਾ ਕੇਂਦਰ ਵਿੱਚ ਹੀ ਅਪਲਾਈ ਕੀਤੀਆਂ ਜਾਣ ਜਾਂ ਫਿਰ ਵਧੇਰੇ ਜਾਣਕਾਰੀ ਲਈ ਸਿੱਧੇ ਤੌਰ ਤੇ ਦਫ਼ਤਰ ਕਿਰਤ ਇੰਸਪੈਕਟਰ ਸ਼੍ਰੀ ਮੁਕਤਸਰ ਸਾਹਿਬ ਜੋ ਕਿ ਜਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਮੌਜੂਦ ਹੈ, ਤੇ ਸੰਪਰਕ ਕੀਤਾ ਜਾ ਸਕਦਾ ਹੈ ।
ਲੋਕਾਂ ਨੂੰ ਇਸ ਸਕੀਮ ਦਾ ਵੱਧ ਤੋਂ ਵੱਧ ਫਾਇਦਾ ਪਹੁੰਚਾਉਣ ਲਈ ਵਿਭਾਗ ਵੱਲੋਂ ਹੇਠ ਲਿਖੇ ਸ਼ਡਿਊਲ ਮੁਤਾਬਕ ਵਿਸ਼ੇਸ਼ ਜਾਗਰੂਕਤਾ/ਰਜਿਸਟ੍ਰੇਸ਼ਨ ਕੈਂਪ ਲਗਾਏ ਜਾਣਗੇ ‌।ਸਪੈਸ਼ਲ ਕੈਂਪ ਦਾ ਸਥਾਨ
1   26/10/2021 ਸੇਵਾ ਕੇਂਦਰ, ਬਰੀਵਾਲਾ
2 02/11/2021 ਸੇਵਾ ਕੇਂਦਰ, ਪੁਰਾਣੀ ਦਾਣਾ ਮੰਡੀ, ਸ੍ਰੀ ਮੁਕਤਸਰ ਸਾਹਿਬ
3 09/11/2021 ਸੇਵਾ ਕੇਂਦਰ, ਭੰਗੇਵਾਲਾ
4 16/11/2021 ਮੁੱਖ ਸੇਵਾ ਕੇਂਦਰ, ਡੀ.ਸੀ. ਦਫ਼ਤਰ ਸ੍ਰੀ ਮੁਕਤਸਰ ਸਾਹਿਬ
Real Estate