ਟੈਕਸਾਸ ‘ਚ ਰੇਸ ਦੌਰਾਨ ਦਰਸ਼ਕਾਂ ‘ਤੇ ਚੜ੍ਹੀ ਕਾਰ, ਦੋ ਬੱਚਿਆਂ ਦੀ ਹੋਈ ਮੌਤ

61

ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆ)
ਅਮਰੀਕਾ ਦੇ ਟੈਕਸਾਸ ਵਿੱਚ ਡਰੈਗ ਰੇਸਿੰਗ ਈਵੈਂਟ ਵਿੱਚ ਕਾਰ ਕੰਟਰੋਲ ਤੋਂ ਬਾਹਰ ਹੋ ਕੇ ਦਰਸ਼ਕਾਂ ‘ਤੇ ਚੜ੍ਹ ਗਈ ਜਿਸ ਕਰਕੇ ਦੋ ਬੱਚਿਆਂ ਦੀ ਮੌਤ ਹੋ ਗਈ ਅਤੇ ਕਈ ਲੋਕ ਗੰਭੀਰ ਰੂਪ ਵਿੱਚ ਜਖਮੀ ਵੀ ਹੋ ਗਏ। ਇਹ ਹਾਦਸਾ ਦੁਪਹਿਰ 3:20 ਵਜੇ ਏਅਰਪੋਰਟ ਰੇਸ ਵਾਰਜ਼ 2 ਨਾਂ ਦੇ ਸਮਾਗਮ ਵਿੱਚ ਹੋਇਆ ਜੋ ਕਿ ਸਾਨ ਐਂਟੋਨੀਓ ਦੇ ਉੱਤਰ-ਪੱਛਮ ਵਿੱਚ ਕੇਰਵਿਲੇ-ਕੇਰ ਕਾਉਂਟੀ ਏਅਰਪੋਰਟ ‘ਤੇ ਆਯੋਜਿਤ ਕੀਤਾ ਜਾ ਰਿਹਾ ਸੀ। ਕੇਰਵਿਲੇ ਪੁਲਿਸ ਵਿਭਾਗ ਅਨੁਸਾਰ ਸ਼ਨੀਵਾਰ ਨੂੰ ਇੱਕ ਦੌੜ ਵਿੱਚ ਹਿੱਸਾ ਲੈ ਰਹੀ ਇੱਕ ਕਾਰ ਰਨਵੇਅ ਤੋਂ ਬਾਹਰ ਚਲੀ ਗਈ ਅਤੇ ਕਈ ਪਾਰਕ ਕੀਤੇ ਵਾਹਨਾਂ ਅਤੇ ਰੇਸ ਨੂੰ ਵੇਖ ਰਹੇ ਲੋਕਾਂ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਇੱਕ 8 ਸਾਲਾਂ ਅਤੇ 6 ਸਾਲਾਂ ਲੜਕੇ ਦੀ ਮੌਤ ਹੋ ਗਈ। ਕੇਰਵਿਲੇ ਪੁਲਿਸ ਦੇ ਅਨੁਸਾਰ, ਦੋ ਮੌਤਾਂ ਤੋਂ ਇਲਾਵਾ, ਚਾਰ ਲੋਕਾਂ ਨੂੰ ਆਸਟਿਨ, ਸਾਨ ਐਂਟੋਨੀਓ ਵਿੱਚ ਨੇੜਲੀਆਂ ਮੈਡੀਕਲ ਸਹੂਲਤਾਂ ਲਈ ਏਅਰਲਿਫਟ ਕੀਤਾ ਗਿਆ।  34 ਸਾਲਾਂ ਕਾਰ ਡਰਾਈਵਰ ਨੂੰ ਵੀ ਸਾਨ ਐਂਟੋਨੀਓ ਮੈਡੀਕਲ ਸੈਂਟਰ ਵਿੱਚ ਦਾਖਲ ਕਰਵਾਇਆ ਗਿਆ ਸੀ। ਕੇਰਵਿਲੇ ਪੁਲਿਸ ਇਸ ਹਾਦਸੇ ਦੀ ਜਾਂਚ ਕਰ ਰਹੀ ਹੈ।
Real Estate