ਅਮਰੀਕੀ ਅਦਾਕਾਰ ਦੁਆਰਾ ਅਣਜਾਣੇ ‘ਚ ਚੱਲੀ ਗੋਲੀ ਕਾਰਨ ਮਰਨ ਵਾਲੀ ਸਿਨੇਮਾਟੋਗ੍ਰਾਫਰ ਨੂੰ ਦਿੱਤੀ ਸ਼ਰਧਾਂਜਲੀ

100

ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆ)
ਅਮਰੀਕਾ ਵਿੱਚ ਪਿਛਲੇ ਦਿਨੀਂ ਫਿਲਮ “ਰਸਟ” ਦੇ ਸੈੱਟ ‘ਤੇ ਪ੍ਰਸਿੱਧ ਅਦਾਕਾਰ ਐਲੇਕ ਬਾਲਡਵਿਨ ਦੁਆਰਾ ਗਲਤੀ ਨਾਲ ਗੋਲੀ ਚੱਲਣ ਕਾਰਨ ਮਰਨ ਵਾਲੀ ਸਿਨੇਮਾਟੋਗ੍ਰਾਫਰ ਹੈਲੀਨਾ ਹਚਿਨਜ਼ ਨੂੰ ਸ਼ਨੀਵਾਰ ਸ਼ਾਮ ਨੂੰ ਨਿਊ ਮੈਕਸੀਕੋ ਵਿੱਚ ਸ਼ਰਧਾਂਜਲੀ ਦਿੱਤੀ ਗਈ। ਅਲਬੁਆਰਕ ਸਿਵਿਕ ਪਲਾਜ਼ਾ ਵਿੱਚ ਇੱਕ ਮੋਮਬੱਤੀਆਂ ਜਗ੍ਹਾ ਕੇ ਲੋਕਲ 600 ਅੰਤਰਰਾਸ਼ਟਰੀ ਸਿਨੇਮਾਟੋਗ੍ਰਾਫਰਜ਼ ਗਿਲਡ ਦੁਆਰਾ 42 ਸਾਲਾਂ ਹਚਿਨਜ਼ ਨੂੰ ਯਾਦ ਕੀਤਾ ਗਿਆ। ਸ਼ਰਧਾਂਜਲੀ ਸਮਾਗਮ ਦੌਰਾਨ ਵਾਇਲਨ ਵਜਾਉਣ ਵਾਲਿਆਂ ਨੇ ਆਡੀਟੋਰੀਅਮ ਵਿੱਚ ਗਮਗੀਨ ਸੰਗੀਤ ਵੀ ਪੇਸ਼ ਕੀਤਾ।
ਇੰਟਰਨੈਸ਼ਨਲ ਸਿਨੇਮਾਟੋਗ੍ਰਾਫਰਜ਼ ਗਿਲਡ, ਨੈਸ਼ਨਲ 600 ਆਈ ਏ ਟੀ ਐਸ ਈ ਦੇ ਰਾਸ਼ਟਰੀ ਕਾਰਜਕਾਰੀ ਨਿਰਦੇਸ਼ਕ ਰਾਇਨ ਅਨੁਸਾਰ ਇਹ ਇੱਕ ਬਹੁਤ ਦੁਖਦਾਈ ਘਟਨਾ ਹੈ। ਇਸ ਮੌਕੇ ਹਚਿਨਜ਼ ਦੀ ਕੈਮਰਾ ਓਪਰੇਟਿੰਗ ਟੀਮ ਦੇ ਮੈਂਬਰ, ਲੇਨ ਲੂਪਰ ਨੇ ਵੀ ਭਾਵਨਾਤਮਕ ਸੰਬੋਧਨ ਕੀਤਾ। ਇਸ ਹਾਦਸੇ ਵਿੱਚ ਜਾਨ ਗਵਾਉਣ ਵਾਲੀ ਸਿਨੇਮਾਟੋਗ੍ਰਾਫਰ ਹਚਿਨਜ਼ ਨੂੰ ਸਭ ਨੇ ਪ੍ਰਤੀਭਾਸ਼ਾਲੀ ਦੱਸਿਆ ਅਤੇ ਭਰੇ ਮਨ ਨਾਲ ਯਾਦ ਕੀਤਾ।

Real Estate