ਕੈਲੀਫੋਰਨੀਆ ਨੇ ਪ੍ਰਵਾਸੀਆਂ ਦੀ ਕੋਰੋਨਾ ਜਾਂਚ ਅਤੇ ਟੀਕਾਕਰਨ ਕਰਨ ਲਈ ਇਸ ਕੰਪਨੀ ਨੂੰ ਦਿੱਤਾ ਕੰਟਰੈਕਟ

93

ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆ)
ਕੈਲੀਫੋਰਨੀਆ ਸਟੇਟ ਦੁਆਰਾ ਕੋਰੋਨਾ ਵਾਇਰਸ ਦੀ ਲਾਗ ਨੂੰ ਫੈਲਣ ਤੋਂ ਰੋਕਣ ਲਈ ਸੰਭਵ ਯਤਨ ਕੀਤੇ ਜਾ ਰਹੇ ਹਨ।
ਜਿਸ ਤਹਿਤ ਕੈਲੀਫੋਰਨੀਆ ਦੇ ਗਵਰਨਰ ਗੇਵਿਨ ਨਿਊਸਮ ਨੇ ਕੈਲੀਫੋਰਨੀਆ ਦੀ ਸਰਹੱਦ ਪਾਰ ਕਰਨ ਵਾਲੇ ਪ੍ਰਵਾਸੀਆਂ ਦੀ ਕੋਵਿਡ ਸਕ੍ਰੀਨ, ਟੈਸਟ ਅਤੇ ਟੀਕਾਕਰਨ ਲਈ ਸੁਲੀਵਾਨ ਲੈਂਡ ਸਰਵਿਸਿਜ਼ ਕੰਪਨੀ (SLSCO) ਨੂੰ ਕੰਟਰੈਕਟ ਦਿੱਤਾ ਹੈ। ਇਹ ਕੰਪਨੀ ਜੋ ਕਿ ਗੈਲਵੇਸਟਨ, ਟੈਕਸਾਸ ਵਿੱਚ ਸਥਿਤ ਹੈ, ਨੂੰ ਕੈਲੀਫੋਰਨੀਆ ਸਟੇਟ ਤੋਂ 350 ਮਿਲੀਅਨ ਡਾਲਰ ਦੇ ਮੁੱਲ ਦਾ ਬੋਲੀ-ਰਹਿਤ ਇਕਰਾਰਨਾਮਾ ਮਿਲਿਆ ਹੈ। ਸੁਲੀਵਾਨ ਲੈਂਡ ਸਰਵਿਸਿਜ਼ ਕੰਪਨੀ ਉਹੀ ਕੰਪਨੀ ਹੈ ਜੋ ਕਿ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੱਖਣੀ ਸਰਹੱਦ ‘ਤੇ ਵਿਵਾਦਪੂਰਨ ਸਰਹੱਦੀ ਕੰਧ ਬਣਾਉਣ ਲਈ ਨਿਯੁਕਤ ਕੀਤੀ ਸੀ।
ਇੱਕ ਰਿਪੋਰਟ ਦੇ ਅਨੁਸਾਰ, ਕੈਲੀਫੋਰਨੀਆ ਅਤੇ ਮੈਕਸੀਕੋ ਦੀ ਸਰਹੱਦ ਦੇ ਨਾਲ ਪੰਜ ਸਥਾਨਾਂ ‘ਤੇ ਇਸ ਕੰਪਨੀ ਦੇ ਸਟਾਫ ਨੇ ਲਗਭਗ 60,000 ਪ੍ਰਵਾਸੀਆਂ ਨੂੰ ਕੋਵਿਡ -19
ਨਾਲ ਸਬੰਧਿਤ ਸੇਵਾਵਾਂ ਦਿੱਤੀਆਂ ਹਨ।

Real Estate