ਯੋਗਿੰਦਰ ਯਾਦਵ ਮੋਰਚੇ ਚੋਂ ਮੁਅੱਤਲ, ਲਖੀਮਪੁਰ ‘ਚ ਮਾਰੇ ਗਏ ਭਾਜਪਾ ਵਰਕਰ ਦੇ ਘਰ ਮਿਲਣ ਗਿਆ ਸੀ

141

ਸੰਯੁਕਤ ਕਿਸਾਨ ਮੋਰਚੇ ਨੇ ਯੋਗਿੰਦਰ ਯਾਦਵ ਨੂੰ ਮੋਰਚੇ ਤੋਂ ਇੱਕ ਮਹੀਨੇ ਲਈ ਮੁਅੱਤਲ ਕਰ ਦਿੱਤਾ ਹੈ। 46 ਕਿਸਾਨ ਸੰਗਠਨਾਂ ਦੇ ਮੋਰਚੇ ਨੇ ਲਖੀਮਪੁਰ ਹਿੰਸਾ ਵਿੱਚ ਮਾਰੇ ਗਏ ਭਾਰਤੀ ਜਨਤਾ ਪਾਰਟੀ ਦੇ ਵਰਕਰ ਦੇ ਪਰਿਵਾਰ ਨੂੰ ਮਿਲਣ ਦੇ ਲਈ ਯਾਦਵ ਦੇ ਖਿਲਾਫ ਇਹ ਕਾਰਵਾਈ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਲਖੀਮਪੁਰ ਹਿੰਸਾ ਵਿੱਚ ਮਾਰੇ ਗਏ ਭਾਰਤੀ ਜਨਤਾ ਪਾਰਟੀ ਦੇ ਵਰਕਰ ਦੇ ਪਰਿਵਾਰ ਨੂੰ ਮਿਲਣ ਕਾਰਨ ਯਾਦਵ ਦੇ ਖਿਲਾਫ ਇਹ ਕਾਰਵਾਈ ਹੋਈ ਹੈ। ਲਖੀਮਪੁਰ ਹਿੰਸਾ ਵਿੱਚ ਅੱਠ ਲੋਕ ਮਾਰੇ ਗਏ ਸਨ। ਇਸ ਵਿੱਚ 4 ਕਿਸਾਨਾਂ ਅਤੇ ਇੱਕ ਪੱਤਰਕਾਰ ਤੋਂ ਇਲਾਵਾ 2 ਭਾਜਪਾ ਵਰਕਰ ਅਤੇ ਇੱਕ ਡਰਾਈਵਰ ਸ਼ਾਮਲ ਸਨ। ਯੋਗੇਂਦਰ ਯਾਦਵ ਦੇ ਖਿਲਾਫ ਇਹ ਫੈਸਲਾ ਵੀਰਵਾਰ ਨੂੰ ਪੰਜਾਬ ਵਿੱਚ ਕਿਸਾਨ ਸੰਗਠਨਾਂ ਦੁਆਰਾ ਉਠਾਈ ਗਈ ਮੰਗ ਦੇ ਬਾਅਦ ਹੋਈ ਬੈਠਕ ਵਿੱਚ ਲਿਆ ਗਿਆ ਹੈ। ਮੁਅੱਤਲੀ ਦੇ ਦੌਰਾਨ, ਉਹ ਕਿਸਾਨ ਸਭਾਵਾਂ ਵਿੱਚ ਹਿੱਸਾ ਨਹੀਂ ਲੈ ਸਕਣਗੇ ਅਤੇ ਨਾ ਹੀ ਉਹ ਫੈਸਲਾ ਲੈਣ ਦੀ ਪ੍ਰਕਿਰਿਆ ਵਿੱਚ ਹਿੱਸਾ ਲੈ ਸਕਣਗੇ।
ਲਖੀਮਪੁਰ ਵਿੱਚ ਹੋਏ ਹਾਦਸੇ ਦੇ ਦੋਸ਼ ਕੇਂਦਰੀ ਰਾਜ ਮੰਤਰੀ ਅਜੈ ਮਿਸ਼ਰਾ ਦੇ ਪੁੱਤਰ ਅਸ਼ੀਸ਼ ਮਿਸ਼ਰਾ ‘ਤੇ ਲਾਏ ਗਏ ਸਨ। ਆਸ਼ੀਸ਼ ਨੂੰ 9 ਅਕਤੂਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ।

Real Estate