ਬਰਤਾਨੀਆ ਅੰਦਰ ਵਧ ਰਹੀ ਹੈ ਕੋਵਿਡ ਲਾਗ ਪਰ ਸਰਕਾਰ ਨੇ ਕਿਹਾ ਕੇ ਅਸੀ ਜਿਸ ਪਲੈਨ ਉੱਪਰ ਹਾਂ ਇਸੇ ਤੇ ਚੱਲਦੇ ਰਹਾਂਗੇ…..

87


ਬੌਰਿਸ ਜੋਨਸਨ ਯੂਕੇ ਪੀਐਮ ਨੇ ਮੰਨਿਆ ਕੇ ਮੁੱਲਖ ਅੰਦਰ ਕੋਵਿਡ ਵਧ ਰਿਹਾ ਹੈ ਪਰ ਉਹਨਾਂ ਕਿਹਾ ਕੇ ਹਜੇ ਅਸੀ ਆਪਣੇ ਪਲੈਨ ਏ ਨਾਲ ਹੀ ਚੱਲਾਂਗੇ। ਬ੍ਰਿਟਸ਼ ਮੈਡੀਕਲ ਐਸੋਸੀਅੇਸ਼ਨ ਬੀਐਮਏ ਨੇ ਸਰਕਾਰ ਤੇ ਦੋਸ਼ ਲਾਇਆ ਹੈ ਕੇ ਸਰਕਾਰ ਜਾਣ ਬੁੱਝ ਕੇ ਲਾਪਰਵਾਹੀ ਵਰਤ ਰਹੀ ਹੈ।ਬੀਐਮਏ ਮੁਤਾਬਿਕ ਸਰਕਾਰ ਨੂੰ ਹੁਣੇ ਪਲੈਨ ਬੀ ਤੇ ਜਾਣਾ ਚਾਹੀਦਾ ਹੈ।ਇਸ ਪਲੈਨ ਬੀ ਅੰਦਰ ਮਾਸਕ ਪਹਿਨਣਾ ਲਾਜਮੀ, ਵੱਡੇ ਪ੍ਰੋਗਰਾਮਾ ਅਤੇ ਨਾਇਟ ਕਲੱਬਾ ਅੰਦਰ ਕੋਵਿਡ ਪਾਸ ਅਤੇ ਲੋਕਾ ਨੂੰ ਘਰੋ ਕੰਮ ਕਰਨ ਦੀ ਸਲਾਹ ਸ਼ਾਮਿਲ ਹੈ।
ਸਰਕਾਰ ਦਾ ਕਹਿਣਾ ਹੈ ਕੀ ਹਜੇ ਕੇਸ ਇੰਨੇ ਜਿਆਦਾ ਨਹੀ ਕੇ ਪਾਬੰਦੀਆ ਨੂੰ ਜਾਇਜ਼ ਠਹਿਰਾਇਆ ਜਾ ਸਕੇ ਸਰਕਾਰ ਹਜੇ ਕੋਵਿਡ ਨਾਲ ਨਿਜੱਠਣ ਲਈ ਆਪਣੇ ਪਲੈਨ ਏ ਤਹਿਤ ਹੀ ਚਲ ਰਹੀ ਹੈ ਜਿਸ ਅੰਦਰ ਕੋਈ ਤੀਹ ਮਿਲਿਅਨ ਲੋਕਾ ਨੂੰ ਬੂਸਟਰ ਜੈਬ(ਵੈਕਸੀਨ ਦੀ ਤੀਜੀ ਖੁਰਾਕ) ਅਤੇ ਸਿਹਤਮੰਦ 12 ਤੋ 15 ਸਾਲ ਉਮਰ ਵਾਲਿਆ ਨੂੰ ਵੈਕਸੀਨ ਦੀ ਇੱਕ ਖੁਰਾਕ ਦੀ ਪੇਸ਼ਕਸ਼ ਕਰਨਾ,ਅੰਦਰੂਨੀ ਜਗਾਹਾ ਤੇ ਇਕੱਠ ਦੌਰਾਨ ਹਵਾਦਾਰੀ ਰੱਖਣਾ,ਭੀੜ ਭੜੱਕੇ ਵਾਲੀਆ ਜਗਾਹਾ ਤੇ ਮਾਸਕ ਪਹਿਨਣ ਅਤੇ ਹੱਥ ਧੋਣ ਲਈ ਉਤਸ਼ਾਹਿਤ ਕਰਨਾ ਹੈ।
ਕਾਬਿਲ ਏ ਜਿਕਰ ਹੈ ਕੇ ਲਗਾਤਾਰ ਅੱਠ ਦਿਨ ਹੋ ਚੁੱਕੇ ਨੇ ਕੇ ਯੂਕੇ ‘ਚ ਚਾਲੀ ਹਜਾਰ ਤੋ ਵੱਧ ਕੇਸ ਆ ਰਹੇ ਨੇ ਤੇ ਬੀਤੇ ਕੱਲ ਵੀਰਵਾਰ ਨੂੰ 52,009 ਕੇਸ ਆਏ ਨੇ।17 ਜੁਲਾਈ ਤੋ ਬਾਅਦ ਪਹਿਲੀ ਵਾਰ ਅੰਕੜਾ ਪੰਜਾਹ ਹਜਾਰ ਤੋ ਉੱਤੇ ਗਿਆ ਹੈ।
The Office for National Statistics (ons)ਦੇ ਅੰਦਾਜੇ ਮੁਤਾਬਿਕ ਸੌਲਾ ਅਕਤੂਬਰ ਤੱਕ ਯੂਕੇ ਦੇ 60 ਲੋਕਾ ਪਿੱਛੇ ਇੱਕ ਕੋਰੋਨਾ ਵਾਇਰਸ ਨਾਲ ਪੀੜਤ ਸੀ। ਇਸੇ ਤਰਾ ਇਹ ਅੰਕੜਾ ਜੇਕਰ ਯੂਕੇ ਦੇ ਚਾਰੋ ਨੇਸ਼ਨਸ ਦੇ ਹਿਸਾਬ ਨਾਲ ਵੇਖਿਆ ਜਾਵੇ ਤਾਂ ਸੋਲਾ ਅਕਤੂਬਰ ਤੱਕ ਇੰਗਲੈਂਡ ਅੰਦਰ 55 ਲੋਕਾ ਪਿੱਛੇ ਇੱਕ ਨੂੰ ਕੋਵਿਡ ਹੈ। ਸਕਾਈ ਨਿਊਜ ਅਨੁਸਾਰ ਇੱਕ ਹਫਤਾ ਪਹਿਲਾ ਇਹੀ ਅੰਕੜਾ 60 ਪਿੱਛੇ ਇੱਕ ਸੀ ਤੇ ਇਹ ਜਨਵਰੀ ‘ਚ ਜਦੋ ਦੂਸਰੀ ਵੇਵ ਆਈ ਸੀ ਉਸਤੋ ਕੋਈ ਜਿਆਦਾ ਦੂਰ ਨਹੀ ਕਿਉਕਿ ਉਸ ਵਕਤ ons ਦਾ ਅੰਦਾਜਾ ਸੀ ਕੇ ਪੰਜਾਹਾ ਵਿੱਚੋ ਇੱਕ ਪਾਜਟਿਵ ਹੈ।
ਵੈਲਸ ਅੰਦਰ ਅੰਦਾਜੇ ਮੁਤਾਬਿਕ 45 ਪਿੱਛੇ ਇੱਕ ਪਾਜਟਿਵ ਜੋ ਕੀ ਇਸਤੋ ਹਫਤਾ ਪਹਿਲਾ ਵੀ ਇੰਨਾ ਹੀ ਸੀ। ਇਹ ਅੰਕੜਾ ਨਾਰਦਨ ਆਇਰਲੈਂਡ ਅੰਦਰ ਪਿਛਲੇ ਹਫਤੇ ਨਾਲੋ ਘਟਿਆ ਹੈ ਜੋ ਕੀ ਅੰਦਾਜਨ 130 ਪਿੱਛੇ ਇੱਕ ਹੈ ਤੇ ਹਫਤਾ ਪਹਿਲਾ 120 ਪਿੱਛੇ ਇੱਕ ਸੀ।ਸਕੌਟਲੈਂਡ ਅੰਦਰ ਅੰਦਾਜਨ ਨੱਬੇ ਵਿੱਚੋ ਇੱਕ ਨੂੰ ਕੋਵਿਡ ਹੈ ਤੇ ਹਫਤਾ ਪਹਿਲਾ ਇਹ ਅੱਸੀ ਮਗਰ ਇੱਕ ਸੀ।
ਦਵਿੰਦਰ ਸਿੰਘ ਸੋਮਲ

Real Estate