ਬਠਿੰਡਾ ਦੇ ਅਜੀਤ ਰੋਡ ਤੇ ਦਿਨ ਦਿਹਾੜੇ ਫਾਇਰਿੰਗ ਹੋਈ, ਇੱਕ ਨੌਜਵਾਨ ਦੀ ਮੌਤ ਇੱਕ ਫੱਟੜ

145

ਬਠਿੰਡਾ, 21 ਅਕਤੂਬਰ, ਬਲਵਿੰਦਰ ਸਿੰਘ ਭੁੱਲਰ
ਸਥਾਨਕ ਅਜੀਤ ਰੋਡ ਤੇ ਅੱਜ ਦਿਨ ਦਿਹਾੜੇ ਗੋਲੀਆਂ ਚੱਲੀਆਂ, ਜਿਸਨੇ ਇਲਾਕੇ ਵਿੱਚ ਦਹਿਸ਼ਤ ਫੈਲਾ ਦਿੱਤੀ ਹੈ। ਇਸ ਫਾਇਰਿੰਗ ਨਾਲ ਇੱਕ ਨੌਜਵਾਨ ਦੀ ਮੌਤ ਹੋ ਗਈ, ਉਸਦੇ ਇੱਕ ਸਾਥੀ ਦੀਆਂ ਹਮਲਾਵਰਾਂ ਨੇ ਲੱਤਾ ਤੋੜ ਦਿੱਤੀਆਂ ਅਤੇ ਫਰਾਰ ਹੋਣ ਵਿੱਚ ਸਫ਼ਲ ਹੋ ਗਏ। ਅਜੀਤ ਰੋਡ ਸ਼ਹਿਰ ਦੀ ਸੰਘਣੀ ਆਬਾਦੀ ਵਾਲਾ ਇਲਾਕਾ ਹੈ ਅਤੇ ਇਸ ਰੋੜ ਤੇ ਆਈਲਿਟਸ ਸੈਂਟਰ ਅਤੇ ਪ੍ਰਾਈਵੇਟ ਹਸਪਤਾਲ ਹੋਣ ਸਦਕਾ ਦਿਨ ਰਾਤ ਚਹਿਲ ਪਹਿਲ ਰਹਿੰਦੀ ਹੈ। ਇਸ ਸੜਕ ਤੇ ਪਹਿਲਾਂ ਵੀ ਕਈ ਵਾਰ ਲੜਾਈਆਂ ਹੋਈਆਂ ਹਨ। ਅੱਜ ਦੁਪਹਿਰ ਸਮੇਂ ਇਸ ਭੀੜ ਭੜੱਕੇ ਇਲਾਕੇ ਵਿੱਚ ਗੋਲੀਆਂ ਚੱਲਣ ਦੀ ਆਵਾਜ਼ ਨਾਲ ਦਹਿਸਤ ਫੈਲ ਗਈ। ਹਮਲਾਵਰਾਂ ਵੱਲੋਂ ਚਲਾਈਆਂ ਗੋਲੀਆਂ ਲੱਗਣ ਨਾਲ ਇੱਕ ਨੌਜਵਾਨ ਹਸਨ ਸਿੰਘ ਵਾਸੀ ਮਹਿਮਾ ਭਗਵਾਨਾ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦ ਕਿ ਉਸਦੇ ਇੱਕ ਸਾਥੀ ਬੂਟਾ ਸਿੰਘ ਵਾਸੀ ਜੰਡਾਂ ਵਾਲਾ ਦੀ ਲੱਤ ਵਿੱਚ ਗੋਲੀ ਲੱਗੀ ਅਤੇ ਫੇਰ ਡਾਗਾਂ ਨਾਲ ਉਸਦੀਆਂ ਹਮਲਾਵਰਾਂ ਨੇ ਦੋਵੇਂ ਲੱਤਾਂ ਤੋੜ ਦਿੱਤੀਆਂ। ਇੱਕ ਰਾਹਗੀਰ ਵੀ ਸੱਰ•ਾ ਲੱਗਣ ਨਾਲ ਜਖ਼ਮੀ ਹੋ ਗਿਆ। ਪਤਾ ਲੱਗਣ ਤੇ ਪੁਲਿਸ ਮੌਕੇ ਤੇ ਪਹੁੰਚ ਗਈ, ਪਰ ਉਸ ਸਮੇਂ ਤੱਕ ਹਮਲਾਵਰ ਫਰਾਰ ਹੋ ਚੁੱਕੇ ਸਨ। ਪੁਲਿਸ ਵੱਲੋਂ ਪੜਤਾਲ ਸੁਰੂ ਕਰ ਦਿੱਤੀ ਗਈ ਹੈ, ਦੋਸ਼ੀਆਂ ਨੂੰ ਕਾਬੂ ਕਰਨ ਲਈ ਨਾਕਾਬੰਦੀ ਕੀਤੀ ਜਾ ਰਹੀ ਹੈ। ਲੜਾਈ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ।

Real Estate