ਪੜ੍ਹੋ : ਭਾਜਪਾਈ ਆਗੂ ਅਨੁਸਾਰ ਜਦੋਂ ਪੈਟਰੌਲ 200 ਦਾ ਹੋ ਗਿਆ ਤਾਂ ਦੋਪਹੀਆ ਵਾਹਨਾਂ ਤੇ ਕੀ ਸਹੂਲਤ ਮਿਲੇਗੀ ?

135

ਅਸਾਮ ਭਾਰਤੀ ਜਨਤਾ ਪਾਰਟੀ ਦੇ ਮੁਖੀ ਭਾਬੇਸ਼ ਕਲੀਤਾ ਨੇ ਇਹ ਬਿਆਨ ਦਿੱਤਾ ਹੈ ਕਿ ਜਦੋਂ ਪੈਟਰੋਲ ਦੀ ਕੀਮਤ 200 ਰੁਪਏ ਪ੍ਰਤੀ ਲੀਟਰ ਹੋ ਜਾਂਦੀ ਹੈ ਤਾਂ ਦੋਪਹੀਆ ਵਾਹਨਾਂ ‘ਤੇ ਤਿੰਨ ਸਵਾਰੀਆਂ ਨੂੰ ਸਫ਼ਰ ਕਰਨ ਦੀ ਇਜ਼ਾਜਤ ਹੋਵੇਗੀ। ਸਥਾਨਕ ਮੀਡੀਆ ਨੇ ਕਲੀਤਾ ਦੇ ਹਵਾਲੇ ਨਾਲ ਕਿਹਾ, “ਸੂਬੇ ਵਿਚ ਪੈਟਰੋਲ ਦੀ ਕੀਮਤ 200 ਰੁਪਏ ਪ੍ਰਤੀ ਲੀਟਰ ਹੋਣ ਤੋਂ ਬਾਅਦ ਤਿੰਨ ਲੋਕਾਂ ਨੂੰ ਦੋਪਹੀਆ ਵਾਹਨ ‘ਤੇ ਸਫ਼ਰ ਕਰਨ ਦੀ ਇਜ਼ਾਜਤ ਹੋਵੇਗੀ। ਹਾਲਾਂਕਿ, ਸਰਕਾਰ ਤੋਂ ਇਜਾਜ਼ਤ ਲੈਣੀ ਪਵੇਗੀ।”
ਸਾਬਕਾ ਮੰਤਰੀ ਨੇ ਇਹ ਬਿਆਨ ਤਮੂਲਪੁਰ ਵਿੱਚ ਇੱਕ ਪ੍ਰੋਗਰਾਮ ਦੌਰਾਨ ਦਿੱਤਾ। 49 ਸਾਲਾ ਮੰਤਰੀ ਨੂੰ ਜੂਨ ਵਿਚ ਪ੍ਰਦੇਸ਼ ਭਾਜਪਾ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ। ਇਸੇ ਵਿਚਕਾਰ ਕਾਂਗਰਸ ਨੇ ਪੁੱਛਿਆ ਕਿ ਕੀ ਭਾਬੇਸ਼ ਕਲੀਤਾ ਬਿਆਨ ਦੇਣ ਸਮੇਂ ਗੰਭੀਰ ਸੀ? ਅਸਾਮ ਕਾਂਗਰਸ ਮੀਡੀਆ ਵਿਭਾਗ ਦੀ ਚੇਅਰਪਰਸਨ ਬੋਬੀਤਾ ਸ਼ਰਮਾ ਨੇ ਕਿਹਾ, “ਇਹ ਗੰਭੀਰ ਚਿੰਤਾ ਦਾ ਵਿਸ਼ਾ ਹੈ ਕਿ ਸੱਤਾਧਾਰੀ ਭਾਜਪਾ ਦੇ ਪ੍ਰਧਾਨ, ਸ਼੍ਰੀ ਭਾਬੇਸ਼ ਕਲੀਤਾ ਅਜਿਹਾ ਅਜੀਬ ਬਿਆਨ ਦੇ ਰਹੇ ਹਨ। ਕੀ ਉਨ੍ਹਾਂ ਨੇ ਮਜ਼ਾਕ ਵਿਚ ਬਿਆਨ ਦਿੱਤਾ ਹੈ ਜਾਂ ਕੀ ਉਹ ਚਾਹੁੰਦੇ ਸਨ? ਜਾਂ ਉਹ ਮਜ਼ਾਕੀਆ ਬਣਨਾ ਚਾਹੁੰਦੇ ਸਨ।

Real Estate