ਪੈਟਰੋਲ 120 ਰੁਪਏ ਪ੍ਰਤੀ ਲੀਟਰ ‘ਤੇ ਪਹੁੰਚਿਆ

115

ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੇ ਲੋਕਾਂ ਦੀਆਂ ਮੁਸ਼ਕਲਾਂ ਵਿੱਚ ਵਾਧਾ ਕੀਤਾ ਹੈ | ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦਿਨੋ-ਦਿਨ ਵਧ ਰਹੀਆਂ ਹਨ | ਇਸ ਸਮੇਂ ਦੇਸ਼ ਦੇ ਕਈ ਸ਼ਹਿਰਾਂ ਵਿੱਚ ਪੈਟਰੋਲ ਦਾ ਰੇਟ 120 ਲੀਟਰ ਦੇ ਨੇੜੇ ਪਹੁੰਚ ਗਿਆ ਹੈ | ਅਕਤੂਬਰ ਮਹੀਨੇ ਵਿੱਚ ਹੀ ਹੁਣ ਤੱਕ ਬਾਲਣ ਦੀਆਂ ਕੀਮਤਾਂ ਵਿੱਚ 17 ਵਾਰ ਤੋਂ ਵੱਧ ਵਾਧਾ ਕੀਤਾ ਗਿਆ ਹੈ | ਸਿਰਫ ਤਿੰਨ ਦਿਨਾਂ ਨੂੰ ਛੱਡ ਕੇ ਹਰ ਰੋਜ਼ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧੀਆਂ ਹਨ | ਲਗਾਤਾਰ ਵਾਧੇ ਤੋਂ ਬਾਅਦ | ਪੈਟਰੋਲ 120 ਰੁਪਏ ਪ੍ਰਤੀ ਲੀਟਰ ਤੱਕ ਪਹੁੰਚ ਗਿਆ ਹੈ | ਰਾਜਸਥਾਨ ਦੇ ਸ੍ਰੀਗੰਗਾਨਗਰ ਵਿੱਚ ਪੈਟਰੋਲ 119.05, ਡੀਜ਼ਲ 109.88 ਪ੍ਰਤੀ ਲੀਟਰ, ਮੱਧ ਪ੍ਰਦੇਸ਼ ਦੇ ਅਨੂਪੁਰ ਵਿੱਚ ਪੈਟਰੋਲ ਦੀ ਕੀਮਤ 118.35 ਰੁਪਏ ਪ੍ਰਤੀ ਲੀਟਰ ਹੋ ਗਈ ਹੈ, ਜਦੋਂ ਕਿ ਡੀਜ਼ਲ 107.50 ਰੁਪਏ ਹੈ | ਦਿੱਲੀ ‘ਚ ਪੈਟਰੋਲ 106.89 ਰੁਪਏ ਅਤੇ ਡੀਜ਼ਲ 95.62 ਰੁਪਏ ਪ੍ਰਤੀ ਲੀਟਰ, ਮੁੰਬਈ ‘ਚ ਪੈਟਰੋਲ 112.78 ਰੁਪਏ ਅਤੇ ਡੀਜ਼ਲ 103.63 ਰੁਪਏ ਪ੍ਰਤੀ ਲੀਟਰ, ਚੇਨਈ ‘ਚ ਪੈਟਰੋਲ 103.92 ਰੁਪਏ ਅਤੇ ਡੀਜ਼ਲ 99.92 ਰੁਪਏ ਪ੍ਰਤੀ ਲੀਟਰ, ਕੋਲਕਾਤਾ ‘ਚ ਪੈਟਰੋਲ 107.44 ਰੁਪਏ ਅਤੇ ਡੀਜ਼ਲ 98.73 ਰੁਪਏ ਪ੍ਰਤੀ ਲੀਟਰ | ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਹੁਣ ਰਿਕਾਰਡ ਤੋੜ ਦੇ ਪੱਧਰ ‘ਤੇ ਪਹੁੰਚ ਗਈਆਂ ਹਨ |

Real Estate