ਕੈਪਟਨ ਦੀ ਮਹਿਲਾ ਦੋਸਤ ਅਤੇ ਪਾਕਿ ਦੀ ਖੁਫ਼ੀਆ ਏਜੰਸੀ ਦੇ ਕਨੈਕਸ਼ਨ ਦੀ ਜਾਂਚ ਦੇ ਹੋਏ ਆਦੇਸ਼

117

ਪੰਜਾਬ ਦੇ ਡਿਪਟੀ ਸੀਐਮ ਸੁਖਜਿੰਦਰ ਰੰਧਾਵਾ ਨੇ ਵੀਰਵਾਰ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਪਾਕਿਸਤਾਨੀ ਮਹਿਲਾ ਮਿੱਤਰ ਅਤੇ ਪਾਕਿ ਖੁਫ਼ੀਆ ਏਜੰਸੀ ਆਈਐਸਆਈ ਦੇ ਕਨੈਕਸ਼ਨ ਦੀ ਜਾਂਚ ਲਈ ਡੀਜੀਪੀ ਇਕਬਾਲ ਪ੍ਰੀਤ ਸਹੋਤਾ ਨੂੰ ਆਦੇਸ਼ ਦਿੱਤੇ ਹਨ। ਰੰਧਾਵਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਵਾਰ ਵਾਰ ਆਗਾਹ ਕਰਨ ਦੇ ਬਾਵਜੂਦ ਉਨ੍ਹਾਂ ਦੀ ਪਾਕਿ ਮਹਿਲਾ ਮਿੱਤਰ ਸਾਢੇ ਚਾਰ ਸਾਲ ਤੱਕ ਸਰਕਾਰੀ ਕੋਠੀ ਵਿਚ ਰਹੀ। ਜਲੰਧਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਰੰਧਾਵਾ ਨੇ ਕਿਹਾ ਕਿ ਕੈਪਟਨ ਨੂੰ ਕਿਵੇਂ ਪਤਾ ਚਲਿਆ ਕਿ ਪੰਜਾਬ ‘ਤੇ ਆਈਐਸਆਈ ਦਾ ਖ਼ਤਰਾ ਹੈ। ਮਤਲਬ ਉਨ੍ਹਾਂ ਕੋਈ ਨਾ ਕੋਈ ਜਾਣਕਾਰੀ ਦੇ ਰਿਹਾ ਸੀ। ਰੰਧਾਵਾ ਨੇ ਮੌਕੇ ‘ਤੇ ਹੀ ਡੀਜੀਪੀ ਸਹੋਤਾ ਨੂੰ ਆਦੇਸ਼ ਦਿੱਤੇ ਕਿ ਇਸ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਵੇ।
ਉਨ੍ਹਾਂ ਨੇ ਕਿਹਾ ਕਿ ਈਡੀ ਕੇਸ ਦਾ ਸਾਹਮਣਾ ਕਰਨ ਅਤੇ ਪਾਕਿਸਤਾਨੀ ਨਾਗਰਿਕ ਨੂੰ ਪਨਾਹ ਦੇਣ ਦੇ ਬਾਅਦ ਤੋਂ ਕੈਪਟਨ ਅਮਰਿੰਦਰ ਸਿੰਘ ਨੇ ਬੀਜੇਪੀ ਦੇ ਨਾਲ ਹੱਥ ਮਿਲਾ ਲਿਆ ਹੈ।

Real Estate