ਅਰੂਸਾ ਦੇ ਵੀਜ਼ੇ ਬਿਨਾਂ ਸ਼ੱਕ ਮੈਂ ਕੀਤੇ ਸਪਾਂਸਰ ਕੀਤੇ, 16 ਸਾਲ ਲਈ : ਕੈਪਟਨ

154

ਕੈਪਟਨ ਅਮਰਿੰਦਰ ਸਿੰਘ ਨੇ ਜਦੋਂ ਤੋਂ ਸੂਬੇ ਦੇ ਮੁੱਖ ਮੰਤਰੀ ਦਾ ਅਹੁਦਾ ਛੱਡਿਆ ਹੈ ਉਦੋਂ ਤੋਂ ਹੀ ਉਨ੍ਹਾਂ ਦੇ ਕਾਂਗਰਸ ਲੀਡਰਸ਼ਿਪ ਉੱਪਰ ਸ਼ਬਦੀ ਹਮਲੇ ਅਤੇ ਪੰਜਾਬ ਕਾਂਗਰਸ ਦੇ ਵੱਖ-ਵੱਖ ਆਗੂਆਂ ਵੱਲੋਂ ਉਨ੍ਹਾਂ ਦੇ ਹਮਲਿਆਂ ਦਾ ਜਵਾਬ ਦਿੱਤੇ ਜਾਣ ਦਾ ਸਿਲਸਿਲਾ ਜਾਰੀ ਹੈ। ਸ਼ੁੱਕਰਵਾਰ ਨੂੰ ਅਰੂਸਾ ਦੇ ਭਾਰਤ ਆਉਣ ਲਈ ਵੀਜ਼ਿਆਂ ਦੀ ਜਾਂਚ ਦਾ ਮਸਲਾ ਪਹਿਲਾਂ ਸੁਖਜਿੰਦਰ ਸਿੰਘ ਰੰਧਾਵਾ ਦੇ ਟਵਿੱਟਰ ਹੈਂਡਲ ਤੋਂ ਚੁੱਕਿਆ ਗਿਆ।
ਕੈਪਟਨ ਨੇ ਰੰਧਾਵਾ ਦੇ ਬਿਆਨਾਂ ਦਾ ਨੋਟਿਸ ਲਿਆ ਅਤੇ ਇੱਕ ਤੋਂ ਬਾਅਦ ਇੱਕ ਕਈ ਟਵੀਟ ਉਨ੍ਹਾਂ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਦੇ ਟਵਿੱਟਰ ਹੈਂਡਲ ਤੋਂ ਕੀਤੇ ਗਏ। ਕੈਪਟਨ ਦੇ ਸਲਾਹਕਾਰ ਦੇ ਟਵਿੱਟਰ ਹੈਂਡਲ ਤੋਂ ਇਹ ਤਸਵੀਰ 22 ਅਕਤੂਬਰ ਦੀ ਦੇਰ ਸ਼ਾਮ ਟਵੀਟ ਕੀਤੇ ਗਏ ਹਨ।
ਉਨ੍ਹਾਂ ਲਿਖਿਆ, “ਘਬਰਾਇਆ ਹੋਇਆ? ਸੁਖਜਿੰਦਰ ਸਿੰਘ ਇੰਨੇ ਸਾਲਾਂ ਵਿੱਚ ਤੁਸੀਂ ਕਦੇ ਕਿਸੇ ਮੁੱਦੇ ਉੱਪਰ ਮੈਨੂੰ ਘਬਰਾਇਆ ਦੇਖਿਆ ਹੈ? ਸਗੋਂ ਤੁਸੀਂ ਘਬਰਾਏ ਹੋਏ ਤੇ ਸ਼ਸ਼ੋਪੰਜ ਵਿੱਚ ਲੱਗ ਰਹੇ ਹੋ। ਤੁਸੀਂ ਅਰੂਸਾ ਆਲਮ ਦੀ ਜਾਂਚ ਬਾਰੇ (ਪਹਿਲਾਂ) ਆਪਣਾ ਮਨ ਕਿਉਂ ਨਹੀਂ ਬਣਾ ਲੈਂਦੇ?”
“ਜਿੱਥੋਂ ਤੱਕ ਕਿ ਅਰੂਸਾ ਦੇ ਵੀਜ਼ੇ ਕਿਸ ਨੇ ਸਪਾਂਸਰ ਕੀਤੇ, ਬਿਨਾਂ ਸ਼ੱਕ ਮੈਂ ਕੀਤੇ, 16 ਸਾਲ ਲਈ। ਅਜਿਹੇ ਵੀਜ਼ਿਆਂ ਲਈ ਭਾਰਤੀ ਹਾਈ ਕਮਿਸ਼ਨ ਵੱਲੋਂ ਭਾਰਤੀ ਵਿਦੇਸ਼ ਮੰਤਰਾਲਾ ਨੂੰ ਲਿਖਿਆ ਜਾਂਦਾ ਹੈ, ਜੋ ਉਨ੍ਹਾਂ ਪ੍ਰਵਾਨਗੀ ਦੇਣ ਤੋਂ ਪਹਿਲਾਂ ਨੂੰ ਰਾਅ ਅਤੇ ਆਈਬੀ ਤੋਂ ਕਲੀਅਰ ਕਰਵਾਉਂਦਾ ਹੈ। ਇਸ ਮਾਮਲੇ ਵਿੱਚ ਵੀ ਹਰ ਵਾਰ ਇਹੀ ਹੋਇਆ ਹੈ।”
“ਇਸ ਤੋਂ ਇਲਾਵਾ ਨੈਸ਼ਨਲ ਸਕਿਊਰਿਟੀ ਅਡਵਾਈਜ਼ਰ ਵੱਲੋਂ ਅਰੂਸਾ ਆਲਮ ਨੂੰ ਵੀਜ਼ਾ ਦਿੱਤੇ ਜਾਣ ਬਾਰੇ ਯੂਪੀਏ ਦੇ ਪ੍ਰਧਾਨ ਮੰਤਰੀ ਦੇ ਹੁਕਮਾਂ ‘ਤੇ 2007 ਵਿੱਚ ਇੱਕ ਵਿਸਤਾਰਿਤ ਜਾਂਚ ਕੀਤੀ ਗਈ ਸੀ, ਉਦੋਂ ਮੈਂ ਮੁੱਖ ਮੰਤਰੀ ਵੀ ਨਹੀਂ ਸੀ। ਤੁਸੀਂ ਫਿਰ ਵੀ ਇਸ ‘ਤੇ ਪੰਜਾਬ ਦੇ ਵਸੀਲੇ ਬਰਬਾਦ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਜਿਸ ਮਦਦ ਦੀ ਲੋੜ ਹੋਵੇ ਮੈਂ ਕਰਾਂਗਾ।”    https://twitter.com/RT_Media_Capt/status/1451580835941998595?ref_src=twsrc%5Etfw%7Ctwcamp%5Etweetembed%7Ctwterm%5E1451580837162586115%7Ctwgr%5E%7Ctwcon%5Es2_&ref_url=https%3A%2F%2Fwww.bbc.com%2Fpunjabi%2Findia-59016465

Real Estate