ਮੁੰਬਈ ‘ਚ ਅੱਤਵਾਦ ਫੈਲਾ ਰਹੇ BJP ਤੇ NCB : ਨਵਾਬ ਮਲਿਕ

129

ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਦੇ ਬੇਟੇ ਆਰਿਅਨ ਖਾਨ ਦੇ ਡ੍ਰਗਸ ਕੇਸ ਨੂੰ ਲੈ ਕੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਲੀਡਰ ਤੇ ਮਹਾਰਾਸ਼ਟਰ ਦੇ ਮੰਤਰੀ ਨਵਾਬ ਮਲਿਕ ਬੀਜੇਪੀ ਤੇ ਨਾਰਕੋਟਿਕਸ ਕੰਟੋਰਲ ਬਿਊਰੋ ‘ਤੇ ਹਮਲਾਵਰ ਹਨ।ਹੁਣ ਨਵਾਬ ਮਲਿਕ ਨੇ ਇਲਜ਼ਾਮ ਲਾਇਆ ਕਿ ਬੀਜੇਪੀ ਤੇ ਐਨਸੀਬੀ ਮਿਲ ਕੇ ਮੁੰਬਈ ‘ਚ ਅੱਤਵਾਦ ਫੈਲਾ ਰਹੇ ਹਨ। ਨਵਾਬ ਮਲਿਕ ਨੇ ਕੇਂਦਰੀ ਏਜੰਸੀ ਦੇ ਖੇਤਰੀ ਨਿਰਦੇਸਕ ਵਾਨਖੇੜੇ ਦੀ ਵਟਸਐਪ ਗੱਲਬਾਤ ਦੀ ਜਾਂਚ ਕਰਨ ਸਬੰਧੀ ਆਪਣੀ ਮੰਗ ਨੂੰ ਫਿਰ ਤੋਂ ਦੁਹਰਾਉਂਦਿਆਂ ਕਿਹਾ ਇਸ ਤੋਂ ਪਤਾ ਲੱਗੇਗਾ ਕਿ ਐਨਸੀਬੀ ਦੇ ਮਾਮਲੇ ਕਿੰਨੇ ਫਰਜ਼ੀ ਹਨ। ਨਵਾਬ ਮਲਿਕ ਨੇ ਦਾਅਵਾ ਕੀਤਾ ਕਿ ਕਰੂਜ਼ ਤੋਂ ਡ੍ਰਗਸ ਦੀ ਕਥਿਤ ਬਰਾਮਦਗੀ ਨਾਲ ਸਬੰਧਤ ਮਾਮਾਲ ਫਰਜ਼ੀ ਹੈ ਤੇ ਗ੍ਰਿਫ਼ਤਾਰੀ ਸਿਰਫ਼ ਵਟਸਐਪ ਗੱਲਬਾਤ ਦੇ ਆਧਾਰ ‘ਤੇ ਕੀਤੀ ਗਈ ਸੀ। ਮੰਤਰੀ ਨੇ ਕਿਹਾ ਕਿ ਜਹਾਜ਼ ਤੇ ਛਾਪੇ ਤੋਂ ਬਾਅਦ ਉਚਿਤ ਪ੍ਰਕਿਰਿਆ ਦਾ ਪਾਲਣ ਨਹੀਂ ਕੀਤਾ ਗਿਆ ਸੀ। ਜਿਸ ‘ਚ ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਦਾ ਬੇਟਾ ਆਰਿਅਨ ਖਾਨ ਮੁਲਜ਼ਮ ਹੈ ਤੇ ਜੇਲ੍ਹ ‘ਚ ਬੰਦ ਹੈ। ਮਲਿਕ ਨੇ ਇਲਜ਼ਾਮ ਲਾਇਆ ਕਿ ਸੂਬੇ ‘ਚ ਮਹਾ ਵਿਕਾਸ ਆਘਾੜੀ ਸਰਕਾਰ ਨੂੰ ਬਦਨਾਮ ਕਰਨ ਲਈ ਐਨਸੀਬੀ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਅਗਲੇ ਹਫ਼ਤੇ ਆਪਣੇ ਦਾਅਵੇ ਦੇ ਸਮਰਥਨ ‘ਚ ਸਬੂਤ ਪੇਸ਼ ਕਰਨਗੇ। ਦੱਸ ਦੇਈਏ ਕਿ ਆਰਿਅਨ ਖਾਨ ਨੂੰ ਕੱਲ੍ਹ ਵੀ ਜ਼ਮਾਨਤ ਨਹੀਂ ਮਿਲੀ।

Real Estate