ਟਰੰਪ ਨੇ ਆਪਣਾ ਸੋਸ਼ਲ ਮੀਡੀਆ ਪਲੇਟਫ਼ਾਰਮ ਹੀ ਬਣਾ ਲਿਆ

103

 

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣਾ ਸੋਸ਼ਲ ਮੀਡੀਆ ਪਲੇਟਫ਼ਾਰਮ ‘ਟਰੂਥ ਸੋਸ਼ਲ’ ਲਾਂਚ ਕੀਤਾ ਹੈ। । ‘ਟਰੂਥ ਸੋਸ਼ਲ’ ਦਾ ਬੀਟਾ ਹਾਲੇ ਨਵੰਬਰ ਵਿੱਚ ਕੁਝ ਚੁਣੇ ਹੋਏ ਲੋਕਾਂ ਲਈ ਉਪਲਬਧ ਹੋਵੇਗਾ। ਟਰੰਪ ਨੇ ਬਿਆਨ ‘ਚ ਕਿਹਾ ਕਿ “ਅਸੀਂ ਅਜਿਹੀ ਦੁਨੀਆਂ ਵਿਚ ਰਹਿੰਦੇ ਹਾਂ ਜਿੱਥੇ ਤਾਲਿਬਾਨ ਦੀ ਟਵਿੱਟਰ ‘ਤੇ ਵੱਡੀ ਮੌਜੂਦਗੀ ਹੈ,ਫਿਰ ਵੀ ਤੁਹਾਡੇ ਪਸੰਦੀ ਦੇ ਅਮਰੀਕੀ ਰਾਸ਼ਟਰਪਤੀ ਨੂੰ ਚੁੱਪ ਕਰਾ ਦਿੱਤਾ ਗਿਆ ਹੈ।”
ਜਿਕਰਯੋਗ ਹੈ ਕਿ ਅਮਰੀਕਾ ਵਿੱਚ ਚੋਣਾਂ ਮਗਰੋਂ ਕੈਪੀਟਲ ਹਿੱਲ ਤੇ ਵਾਪਰੀ ਘਟਨਾ ਮਗਰੋਂ ਟਰੰਪ ਨੂੰ ਲਗਭਗ ਹਰ ਇੱਕ ਸੋਸ਼ਲ ਮੀਡੀਆ ਪਲੇਟਫ਼ਾਰਮ ਨੇ ਬੈਨ ਕਰ ਰੱਖਿਆ ਰੱਖਿਆ ਹੈ ।

Real Estate