ਹੁਣ ਫੇਸਬੁੱਕ ਨਹੀਂ ਰਹੇਗਾ ?

121

ਫੇਸਬੁੱਕ ਦਾ ਨਾਂ ਅਗਲੇ ਹਫਤੇ ਬਦਲਿਆ ਜਾ ਸਕਦਾ ਹੈ ਕਿਉਂਕਿ ਕੰਪਨੀਦੇ ਸੰਸਥਾਪਕ ਮਾਰਕ ਜਕਰਬਰਗ ਇਸਦੇ ਦਾਇਰੇ ਨੂੰ ਵੱਡਾ ਕਰਨਾ ਚਾਹੁੰਦੇ ਹਨ। ਇਕ ਰਿਪੋਰਟ ਮੁਤਾਬਕ 28 ਅਕਤੂਬਰ ਨੂੰ ਹੋ ਰਹੀ ਕੰਪਨੀ ਦੀ ਸਾਲਾਨਾ ਕਨੈਕਟ ਕਾਨਫਰੰਸ ਵਿਚ ਇਸ ਨਾਂ ਤਬਦੀਲੀ ‘ਤੇ ਚਰਚਾ ਕੀਤੀ ਜਾਵੇਗੀ। ਅਜਿਹਾ ਸਮਝਿਆ ਜਾ ਰਿਹਾ ਹੈ ਕਿ ਜਕਰਬਰਗ ਚਾਹੁੰਦੇ ਹਨ ਕਿ ਇਸਦਾ ਨਾਂ ਸਿਰਫ ਸੋਸ਼ਲ ਮੀਡੀਆ ਦੇ ਤੌਰ ‘ਤੇ ਹੀ ਨਾ ਜਾਣਿਆ ਜਾਵੇ ਬਲਕਿ ਇਸਦਾ ਘੇਰਾ ਵੱਡਾ ਹੋਵੇ ਤੇ ਵਪਾਰਕ ਪਹੁੰਚ ਵਾਲਾ ਹੋਵੇ। ਇਹ ਗੱਲ ਵੀ ਸਾਹਮਣੇ ਆਈ ਹੈ ਕਿ ਨੀਲੀ ਫੇਸਬੁੱਕ ਐਪ ਵੀ ਤਿਆਰ ਕੀਤੀ ਗਈਹੈ ਜੋ ਲਾਂਚ ਕੀਤੀ ਜਾਵੇਗੀ। ਕੰਪਨੀ ਵੱਲੋਂ ਫੇਸੁੱਕ ਤੋਂ ਇਲਾਵਾ ਵਟਸਐਪ, ਇੰਸਟਾਗ੍ਰਾਮ ਤੇ ਹੋਰ ਸਾਫਟਵੇਅਰ ਵੀ ਚਲਾਏ ਜਾ ਰਹੇ ਹਨ।

Real Estate