ਪੰਜਾਬ ਵਿਧਾਨ ਸਭਾ ਦੇ ਸਪੀਕਰ ਵੱਲੋਂ ਖਹਿਰਾ ਦਾ ਅਸਤੀਫ਼ਾ ਮਨਜ਼ੂਰ

117

ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਨੇ ਆਖ਼ਰਕਾਰ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਦਾ ਜਨਵਰੀ 2019 ਵਿੱਚ ਦਿੱਤਾ ਗਿਆ ਅਸਤੀਫ਼ਾ ਮਨਜ਼ੂਰ ਕਰ ਲਿਆ ਹੈ। ਖਹਿਰਾ ਦੇ ਅਸਤੀਫ਼ੇ ਤੋਂ ਬਾਅਦ ਭੁਲੱਥ ਵਿਧਾਨ ਸਭ ਸੀਟ ਖਾਲੀ ਹੋ ਗਈ ਹੈ ਪਰ ਉੱਥੇ ਕੋਈ ਜ਼ਿਮਨੀ ਚੋਣ ਨਹੀਂ ਹੋਵੇਗੀ ਕਿਉਂਕਿ ਪੰਜਾਬ ਵਿਧਾਨ ਸਭਾ ਚੋਣਾਂ ਅਗਾਮੀ ਮਹੀਨਿਆਂ ਵਿੱਚ ਹੀ ਹੋਣ ਵਾਲੀਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਖਹਿਰਾ ਨੇ ਜੂਨ ਵਿੱਚ ਇੱਕ ਵਾਰ ਫਿਰ ਅਸਤੀਫ਼ਾ ਦਿੱਤਾ ਸੀ। ਉਨ੍ਹਾਂ ਨੂੰ ਇਹ ਤੈਅਸ਼ੁਦਾ ਫਾਰਮੈਟ ਵਿੱਚ ਦੇਣ ਲਈ ਕਿਹਾ ਗਿਆ। ਖਹਿਰਾ ਵੱਲੋਂ ਹੁਣ ਇਸ ਤੈਅਸ਼ੁਦਾ ਫਾਰਮੈਟ ਵਿੱਚ ਨੂੰ ਦਿੱਤਾ ਗਿਆ ਸੀ।

Real Estate