ਯੂਨੀਵਰਸਿਟੀ ‘ਚ ਗੋਲੀਬਾਰੀ ਨੇ ਲਈ ਇੱਕ ਦੀ ਜਾਨ, ਸੱਤ ਹੋਏ ਜ਼ਖਮੀ

121

ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆ)
ਲੁਈਸਿਆਨਾ ਦੀ ਗ੍ਰੈਂਬਲਿੰਗ ਸਟੇਟ ਯੂਨੀਵਰਸਿਟੀ ਵਿੱਚ ਐਤਵਾਰ ਦੀ ਸਵੇਰ ਗੋਲੀਬਾਰੀ ਦੀ ਘਟਨਾ ਵਾਪਰੀ ਹੈ, ਜਿਸ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਜਾਣ ਦੇ ਨਾਲ ਸੱਤ ਹੋਰ ਜ਼ਖਮੀ ਹੋਏ ਹਨ। ਇਸ ਯੂਨੀਵਰਸਿਟੀ ਦੇ ਕੈਂਪਸ ਵਿੱਚ ਇਹ ਇੱਕ ਹਫਤੇ ਦੌਰਾਨ ਹੋਣ ਵਾਲੀ ਦੂਜੀ ਗੋਲੀਬਾਰੀ ਦੀ ਘਟਨਾ ਹੈ। ਗ੍ਰੈਂਬਲਿੰਗ ਸਟੇਟ ਯੂਨੀਵਰਸਿਟੀ ਅਨੁਸਾਰ ਇਹ ਗੋਲੀਬਾਰੀ ਸਵੇਰੇ 1 ਵਜੇ ਦੇ ਕਰੀਬ ਹੋਈ ਅਤੇ
ਜ਼ਖਮੀਆਂ ਵਿੱਚੋਂ ਇੱਕ ਯੂਨੀਵਰਸਿਟੀ ਦਾ ਵਿਦਿਆਰਥੀ ਸੀ। ਇਸ ਗੋਲੀਬਾਰੀ ਤੋਂ ਬਾਅਦ ਐਤਵਾਰ ਨੂੰ ਯੋਜਨਾਬੱਧ ਘਰ ਵਾਪਸੀ ਦੇ ਪ੍ਰੋਗਰਾਮ ਰੱਦ ਕਰ ਦਿੱਤੇ ਗਏ ਸਨ ਅਤੇ ਸੋਮਵਾਰ ਅਤੇ ਮੰਗਲਵਾਰ ਲਈ ਕਲਾਸਾਂ ਵੀ ਰੱਦ ਕਰ ਦਿੱਤੀਆਂ ਗਈਆਂ। ਇਸਦੇ ਨਾਲ ਹੀ ਕੈਂਪਸ ਵਿੱਚ ਕਰਫਿਊ ਵੀ ਲਗਾਇਆ ਗਿਆ ਸੀ। ਇਸ ਤੋਂ ਪਹਿਲਾਂ ਵੀ ਬੁੱਧਵਾਰ ਨੂੰ ਯੂਨੀਵਰਸਿਟੀ ਦੇ ਫੇਵਰੋਟ ਸਟੂਡੈਂਟ ਯੂਨੀਅਨ ਦੀ ਇਮਾਰਤ ਦੇ ਸਾਹਮਣੇ ਇੱਕ ਗੈਰ-ਵਿਦਿਆਰਥੀ ਦੁਆਰਾ ਇੱਕ ਦੂਜੇ ਗੈਰ-ਵਿਦਿਆਰਥੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਹਨਾਂ ਘਟਨਾਵਾਂ ਤੋਂ ਬਾਅਦ ਯੂਨੀਵਰਸਿਟੀ ਦੁਆਰਾ ਕੈਂਪਸ ਵਿੱਚ ਸੁਰੱਖਿਆ ਵਧਾਈ ਜਾਵੇਗੀ। ਲੁਈਸਿਆਨਾ ਸਟੇਟ ਪੁਲਿਸ ਵੱਲੋਂ ਗੋਲੀਬਾਰੀ ਦੀਆਂ ਦੋਵੇਂ ਘਟਨਾਵਾਂ ਦੀ ਜਾਂਚ ਕੀਤੀ ਜਾ ਰਹੀ ਹੈ।

Real Estate